ਇਹ ਦੇਸ਼ ਕਰਵਾ ਰਿਹਾ ਸ਼ਰਾਬ ਪੀਣ ਦੇ ਮੁਕਾਬਲੇ..ਸ਼ਰਾਬ ਪੀਣ ਦੇ ਸ਼ੋਕੀਨ ਪੜ੍ਹਲੋ ਇਹ ਖ਼ਬਰ
ਭਾਰਤ ਵਿੱਚ ਨਸ਼ੇ ਦੀ ਲਤ ਦਿਨੋਂ ਦਿਨ ਵਧਦੀ ਜਾਂਦੀ ਹੈ ਖਾਸਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਵਿੱਚ ਨਸ਼ੇ ਦੀ ਵਰਤੋਂ ਬਹੁਤ ਜ਼ਿਆਦਾ ਹੋ ਗਈ ਹੈ, ਨਸ਼ਾ ਚਾਹੇ ਕੋਈ ਵੀ ਹੋਵੇ ਜਿਵੇਂ ਡਰੱਗ, ਅਫੀਮ, ਸ਼ਰਾਬ ਆਦਿ I ਗੱਲ ਕਰੀਏ ਸ਼ਰਾਬ ਦੀ ਤਾਂ ਬਹੁਤ ਰਾਜਾਂ ਦੀ ਅਰਥ ਵਿਵਸਥਾ ਸ਼ਰਾਬ ਤੇ ਨਿਰਭਰ ਹੈ I
ਅਗਰ ਅਸੀਂ ਜਾਪਾਨ ਦੀ ਗੱਲ ਕਰੀਏ ਤਾਂ ਜਪਾਨ ਵਿੱਚ ਸ਼ਰਾਬ ਦੀ ਵਰਤੋਂ ਦਿਨੋਂ ਦਿਨ ਘੱਟਦੀ ਜਾਂਦੀ ਹੈ ਕਿਉਂਕਿ ਸ਼ਰਾਬ ਦੀ ਵਰਤੋਂ ਅੱਜ ਦੀ ਨੌਜਵਾਨ ਦੀ ਪੀੜ੍ਹੀ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਬਹੁਤ ਘੱਟ ਕਰਦੀ ਹੈ ਜਿਸ ਕਾਰਨ ਜਪਾਨ ਦੀ ਸਰਕਾਰ ਨੂੰ ਡਰ ਹੈ ਕੀ ਕੀਤੇ ਸਾਡੀ ਅਰਥ ਵਿਵਸਥਾ ਘੱਟ ਨਾ ਜਾਵੇ I ਇਸ ਕਰਕੇ ਜਪਾਨ ਸਰਕਾਰ ਨੇ ਇਸ ਦਾ ਹੱਲ ਕੱਢ ਲਿਆ ਹੈ I
ਜਾਪਾਨ ਸਰਕਾਰ ਨੇ ਹੁਣ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਸ਼ਰਾਬ ਦੇ Online ਮੁਕਾਬਲੇ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਜੀ ਹਾਂ ਤੁਸੀਂ ਸਹੀ ਸੁਣਿਆ ਹੈ Japan ਸਰਕਾਰ ਸ਼ਰਾਬ ਪਿਆਕੜਾਂ ਲਈ ਇਕ ਸੁਨਹਿਰੀ ਮੌਕਾ ਲੈਕੇ ਆਈ ਹੈ I ਇਹ ਮੁਕਾਬਲੇ ਵਿੱਚ ਹਿਸਾ ਲੈਣ ਲਈ Candidate ਦੀ ਉਮਰ 20 ਤੋਂ 39 ਸਾਲ ਤੱਕ ਹੋਣੀ ਚਾਹੀਦੀ ਹੈ I
- Advertisement -
BBC ਦੀ ਖ਼ਬਰ ਅਨੁਸਾਰ ਏਜੰਸੀ ਦਾ ਕਹਿਣਾ ਹੈ ਕੇ Covid ਦੌਰਾਨ ਲੋਕਾਂ ਵਿੱਚ ਸ਼ਰਾਬ ਪੀਣ ਦੀ ਲਤ ਘੱਟ ਗਈ ਹੈ ਜਿਸ ਕਾਰਨ ਓਥੋਂ ਦੇ ਕਾਰੋਬਾਰ ਨੂੰ ਬਹੁਤ ਨੁਕਸਾਨ ਹੋਇਆ ਹੈ I ਜਿਸ ਕਾਰਨ ਸਰਕਾਰ ਦੀ ਟੈਕਸ ਨੀਤੀ ਵਿੱਚ ਬਹੁਤ ਘਾਟਾ ਪਿਆ ਹੈ I ਜਿਸ ਕਾਰਨ ਓਥੋਂ ਦੀ ਸਰਕਾਰ ਨੇ ਸ਼ਰਾਬ ਦਾ ਮੁਕਾਬਲਾ ਕਰਵਾਉਣ ਦਾ ਮਨ ਬਣਾਇਆ ਹੈ I
ਇਸ ਨੀਤੀ ਬਾਰੇ ਲੋਕਾਂ ਦੇ ਵਿਚਾਰ ਵੱਖੋਂ ਵੱਖਰੇ ਹਨ ਕਈ ਲੋਕਾਂ ਦਾ ਮੰਨਨਾ ਹੈ ਇਹ ਮੁਕਾਬਲੇ ਨੌਜਵਾਨਾਂ ਨੂੰ ਨਸ਼ੇ ਦਾ ਦਲਦਲ ਵਿੱਚ ਫਸਾਉਣ ਦਾ ਕੰਮ ਕਰ ਰਹੇ ਹਨ ਪਰ ਸਰਕਾਰ ਦਾ ਮੁਖ ਉਦੇਸ਼ ਸਰਕਾਰੀ ਖਜਾਨੇ ਦੇ ਘਾਟੇ ਨੂੰ ਪੂਰਾ ਕਰਨਾ ਹੈ I
ਤੁਹਾਡਾ ਇਸ ਨੀਤੀ ਵਾਰੇ ਕੀ ਕਹਿਣਾ ਹੈ ਕੰਮੈਂਟ ਬਾਕਸ ਵਿੱਚ ਕੰਮੈਂਟ ਕਰਕੇ ਜਰੂਰ ਦੱਸੋ I ਅਗਰ ਤੁਸੀਂ ਸਾਡੇ ਚੈਨਲ Sun Punjab Tv ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰੋ ਤਾਂ ਜੋ ਤੁਸੀਂ ਵੀ ਘਰ ਬੈਠੇ ਦੁਨੀਆ ਦੀ ਤਾਜਾਂ ਜਾਣਕਾਰੀ ਲੈ ਸਕੋ I