ਚੋਰੀ ਹੋਏ ਆਈਫੋਨ ਵਾਪਿਸ ਦੇਣ ਦੇ ਬਦਲੇ ਚੋਰ ਨੇ ਅਦਾਕਾਰਾ ਉਰਵਸ਼ੀ ਰੌਤੇਲਾ ਸਾਹਮਣੇ ਰੱਖੀ ਅਜੀਬੋ-ਗਰੀਬ ਮੰਗ
14 ਅਕਤੂਬਰ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਸੀ I ਮੈਚ ਨੂੰ ਦੇਖਣ ਦੇ ਲਈ ਲੋਕ ਬਹੁਤ ਦੂਰ ਤੋਂ ਹੁਮ-ਹੁਮਾ ਕੇ ਪੁੱਜੇ ਸਨ I ਓਹਨਾ ਵਿੱਚ ਬਾਲੀਵੁੱਡ ਐਕਟਰ ਉਰਵਸ਼ੀ ਰੌਤੇਲਾ ਵੀ ਇੱਕ ਸੀ I ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ ਜਿਸ ਵਿੱਚ ਇੰਡੀਆ ਦੀ ਟੀਮ ਨੇ ਪਾਕਿਸਤਾਨ ਨੂੰ ਕਰਾਰੀ ਹਰ ਦਿੱਤੀ I
ਬਾਲੀਵੁੱਡ ਐਕਟਰ ਉਰਵਸ਼ੀ ਰੌਤੇਲਾ ਨੇ ਇਸ ਮੈਚ ਦਾ ਖੂਬ ਆਨੰਦ ਮਾਣਿਆ ਤੇ ਇੰਡੀਆ ਟੀਮ ਦੀ ਹੋਂਸਲਾ ਅਫਜਾਈ ਕੀਤੀ ਪਰ ਬਾਅਦ ਵਿੱਚ ਉਸਦੀ ਖੁਸ਼ੀ ਉਦਾਸੀ ਵਿੱਚ ਬਦਲ ਗਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸਦਾ 24 ਕੈਰੇਟ ਵਾਲਾ ਆਈਫੋਨ ਚੋਰੀ ਹੋ ਗਿਆ ਹੈ ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ I
ਹੁਣ ਅਦਾਕਾਰਾ ਨੇ ਆਪਣੇ ਚੋਰੀ ਹੋਏ ਆਈਫੋਨ ਵਾਰੇ ਇੱਕ ਖੁਲਾਸਾ ਕਰਦੇ ਹੋਏ ਕਿਹਾ ਕੀ ਮੈਨੂੰ ਮੇਰੇ ਆਈਫੋਨ ਦਾ ਪਤਾ ਲੱਗ ਗਿਆ ਹੈ ਮੈਨੂੰ ਚੋਰ ਦੀ ਈ-ਮੇਲ ਆਈ ਸੀ ਜਿਸ ਦਾ Screenshot ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ ਹੈ I ਅਦਾਕਾਰਾ ਦੇ ਦਸਿਆ ਕੀ ਚੋਰ ਨੇ ਆਈਫੋਨ ਵਾਪਿਸ ਦੇਣ ਦੇ ਬਦਲੇ ਇਕ ਮੰਗ ਰੱਖੀ ਹੈ ਜਿਸ ਨੂੰ ਸੁਣਕੇ ਤੁਸੀਂ ਭਾਵੁਕ ਤੇ ਹੈਰਾਨ ਹੋ ਜਾਵੋਂਗੇ I ਚੋਰ ਨੇ ਈ-ਮੇਲ ਦੇ ਜਰੀਏ ਕਿਹਾ ਕੀ ਉਸਨੂੰ ਆਈਫੋਨ ਲੈਣ ਦੇ ਬਦਲੇ ਮੇਰੇ ਭਰਾ ਦਾ ਇਲਾਜ਼ ਕਰਵਾਉਣਾ ਹੋਵੇਗਾ ਕਿਉਂਕਿ ਮੇਰੇ ਭਰਾ ਨੂੰ ਕੈਂਸਰ ਹੈ I
- Advertisement -
ਚੋਰ ਵਲੋਂ ਭੇਜੀ ਈ-ਮੇਲ ਨੂੰ ਦੇਖਕੇ ਅਦਾਕਾਰਾ ਨੇ ਜਵਾਬ ਦਿੰਦੇ ਹੋਏ React ਵੀ ਭੇਜਿਆ ਜਿਸ ਦਾ ਮਤਲਬ ਹੈ ਅਦਾਕਾਰਾ ਉਰਵਸ਼ੀ ਰੌਤੇਲਾ ਚੋਰ ਦੀ ਮਦਦ ਕਰਨ ਲਈ ਤਿਆਰ ਹੈ I ਤੁਹਾਨੂੰ ਕੀ ਲੱਗਦਾ ਚੋਰ ਦਾ ਇਸ ਤਰਾਂ ਕਰਨਾ ਸਹੀ ਹੈ ? ਕਮੈਂਟ ਕਰਕੇ ਜਰੂਰ ਦਸਿਓ ਤੇ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ I