ਇਹ ਨੁਸਖਾ ਤੁਹਾਡਾ ਪੇਟ ਦਰਦ ਮਿੰਟਾਂ ‘ਚ ਛੂ-ਮੰਤਰ ਕਰਦੂ
ਅੱਜਕਲ੍ਹ ਦੇ ਜ਼ਮਾਨੇ ਵਿੱਚ ਲੋਕ ਪੈਸੇ ਦੀ ਦੌੜ ਵਿੱਚ ਲੱਗੇ ਹੋਏ ਹਨ ਇਸ ਕਰਕੇ ਕਈ ਲੋਕ ਸਵੇਰੇ ਦਫਤਰ ਜਾਣ ਵੇਲੇ ਖਾਣਾ ਨਹੀਂ ਖਾਂਦੇ ਤੇ ਬਾਅਦ ਵਿੱਚ ਦੁਪਹਿਰ ਵੇਲੇ Fast Food ਜਿਵੇਂ ਬਰਗਰ, ਨਿਊਡਲ, ਸੈਂਡਵਿਚ ਵਗੈਰਾ ਖਾ ਲੈਂਦੇ ਹਨ, ਜਿਆਦਾਤਰ ਫਾਸਟ ਫ਼ੂਡ ਮੇਦੇ, ਜਾਂ ਤੇਲ ਵਿੱਚ ਬਣਾਏ ਹੁੰਦੇ ਨੇ ਤੇ ਉਹ ਇਨਸਾਨ ਦੇ ਪਚਦੇ ਨਹੀਂ, ਜਿਸ ਕਰਕੇ ਓਹਨਾ ਦਾ ਪੇਟ ਦਰਦ ਕਰਨ ਲੱਗ ਪੈਂਦਾ ਹੈ I
ਅਗਰ ਤੁਹਾਡਾ ਵੀ ਬਾਹਰਲਾ ਖਾਣਾ ਖਾਣ ਦੇ ਨਾਲ ਜਾਂ ਫੇਰ ਕਿਸੇ ਹੋਰ ਤਰੀਕੇ ਨਾਲ ਪੇਟ ਦਰਦ ਕਰਨ ਲੱਗ ਪਿਆ ਹੈ ਜਾਂ ਫੇਰ ਤੁਸੀਂ ਵੀ ਦਵਾਈਆਂ ਲੈ-ਲੈ ਕੇ ਥੱਕ ਚੁੱਕੇ ਹੋ ਤਾਂ ਤੁਹਾਨੂੰ ਕਿਸੇ ਵੈਦ ਜਾਂ ਫੇਰ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਤੁਸੀਂ 1 ਮਿੰਟ ਦੇ ਵਿੱਚ ਬਿਨਾ ਕੋਈ ਦਵਾਈ ਲਏ ਘਰ ਵਿੱਚ ਆਪਣਾ ਪੇਟ ਦਰਦ ਠੀਕ ਕਰ ਸਕਦੇ ਓ I
ਅਜਵਾਇਣ ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿਉਂਕਿ ਅਜਵਾਇਣ ਦੀ ਵਰਤੋਂ ਹਰ ਘਰ ਜਾਂ ਫੇਰ ਹਰ ਰਸੋਈ ਵਿੱਚ ਹੁੰਦੀ ਹੈ, ਤੁਸੀਂ ਇਕ ਗਲਾਸ ਪਾਣੀ ਲੈ ਲੈਣਾ ਹੈ, ਇਕ ਗਲਾਸ ਪਾਣੀ ਵਿੱਚ 1 ਚਮਚ ਅਜਵਾਇਣ ਪਾ ਲੈਣੀ ਹੈ ਤੇ ਥੋੜ੍ਹਾ ਜਿਹਾ ਨਮਕ ਸਵਾਦ ਮੁਤਾਬਕ ਪਾਕੇ ਉਸ ਨੂੰ ਚੰਗੀ ਤਰਾਂ ਘੋਲ ਲੈਣਾ ਹੈ,ਅਗਰ ਤੁਸੀਂ ਇਸਦਾ ਸੇਵਨ ਕਰਦੇ ਓ ਤਾਂ ਤੁਹਾਡਾ ਪੇਟ ਦਰਦ ਮਿੰਟਾਂ ਚ ਛੂ-ਮੰਤਰ ਹੋ ਜਾਵੇਗਾ I
- Advertisement -
ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਤਾਂ ਜੋ ਤੁਸੀਂ ਵੀ ਨਵੇਂ ਨਵੇਂ ਘਰੇਲੂ ਨੁਕਤਿਆਂ ਦਾ ਲਾਭ ਉਠਾ ਸਕੋI