ਸਿੱਧੂ ਮੂਸੇਵਾਲੇ ਦੇ ਕਤ*ਲ ਦਾ ਅਸਲ ਸੱਚ ਆਇਆ ਸਾਹਮਣੇ, ਲਾਰੈਂਸ ਨੇ ਕੱਢੀ ਸੀ ਸਿੱਧੂ ਮੂਸੇਵਾਲੇ ਨੂੰ ਗਾਲ ਤਾਂ ਅੱਗੋਂ ਸਿੱਧੂ ਨੇ..
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਹੋਏ ਨੂੰ ਡੇਢ ਸਾਲ ਹੋਣ ਵਾਲਾ ਹੈ ਪਰ ਹਲੇ ਤੱਕ ਸਿੱਧੂ ਦੇ ਪਰਿਵਾਰ ਜਾਂ ਉਸਦੇ ਚਾਹੁਣ ਵਾਲਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ I ਕਈ ਮਹੀਨੇ ਪਹਿਲਾ ਲਾਰੈਂਸ ਬਿਸ਼ਨੋਈ ਵਲੋਂ ਜੇਲ੍ਹ ਵਿੱਚ ਇੱਕ Interview ਕੀਤੀ ਗਈ ਸੀ ਜਿਸ ਵਿੱਚ ਲਾਰੈਂਸ ਨੇ ਕਿਹਾ ਸੀ ਕੀ ਅਸੀਂ ਵਿੱਕੀ ਮਿੱਡੂਖੇੜਾ ਦੀ ਮੌ*ਤ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀ ਪਰ ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਪੁਲਿਸ ਕੋਲ ਇਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਨਾਲ ਸਿੱਧੂ ਮੂਸੇਵਾਲੇ ਦੇ ਕਤ*ਲ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ I
ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਖੁਲਾਸਾ ਕੀਤਾ ਹੈ ਕੀ 2021 ਵਿੱਚ ਮੋਹਾਲੀ ਦੇ ਨੇੜੇ ਭਾਗੋ ਮਾਜਰਾ ਵਿਖੇ ਕਬੱਡੀ ਟੂਰਨਾਮੈਂਟ ਤੇ ਸਿੱਧੂ ਮੁੱਸੇਵਾਲਾ ਦਾ 5911 ਟਰੈਕਟਰ ਨਾਲ ਕਮੇਟੀ ਨੇ ਸਨਮਾਨ ਕਰਨਾ ਸੀ ਜੋ ਉਹ ਕਮੇਟੀ ਟੂਰਨਾਮੈਂਟ ਕਰਵਾ ਰਹੀ ਸੀ ਉਹ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗ ਦੇ ਸਨ I ਸਚਿਨ ਬਿਸ਼ਨੋਈ ਨੇ ਦੱਸਿਆ ਉਸ ਸਮੇਂ ਮੈਂ ਆਪਣੇ ਮਾਮੇ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਬੰਦ ਸੀ I
ਜਦੋਂ ਮੇਰੇ ਮਾਮੇ ਲਾਰੈਂਸ ਬਿਸ਼ਨੋਈ ਨੂੰ ਪਤਾ ਚੱਲਿਆ ਕੀ ਸਿੱਧੂ ਮੂਸੇਵਾਲਾ ਸਾਡੇ ਵਿਰੋਧੀਆਂ ਦੇ ਟੂਰਨਾਮੈਂਟ ਤੇ ਜਾ ਰਿਹਾ ਹੈ ਤਾਂ ਮੇਰੇ ਮਾਮੇ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੁੱਸੇਵਾਲੇ ਨੂੰ ਫੋਨ ਲਾਇਆ ਤੇ ਸਿੱਧੂ ਨੂੰ ਕਿਹਾ ਕੀ ਤੂੰ ਉਸ ਟੂਰਨਾਮੈਂਟ ਤੇ ਨਹੀਂ ਜਾਣਾ ਤਾਂ ਸਿੱਧੂ ਨੇ ਕਿਹਾ ਕੀ ਟੂਰਨਾਮੈਂਟ ਕਮੇਟੀ ਵਾਲਿਆਂ ਤੇ ਮੈਨੂੰ ਏਨੇ ਮਾਨ ਸਨਮਾਨ ਨਾਲ ਬੁਲਾਇਆ ਹੈ, ਕਬੱਡੀ ਟੂਰਨਾਮੈਂਟ ਦੇ Poster ਵੀ ਛਪ ਚੁੱਕੇ ਹਨ ਹੁਣ ਮੈਂ ਕਮੇਟੀ ਵਾਲਿਆਂ ਨੂੰ ਜਵਾਬ ਨਹੀਂ ਦੇ ਸਕਦਾ ਮੈਂ ਤਾਂ ਟੂਰਨਾਮੈਂਟ ਤੇ ਜਾਉ I ਇਹ ਗੱਲ ਸੁਣਕੇ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਗਾਲ ਕੱਢੀ ਤਾਂ ਅੱਗੋਂ ਵੀ ਸਿੱਧੂ ਮੂਸੇਵਾਲੇ ਨੇ ਲਾਰੈਂਸ ਬਿਸ਼ਨੋਈ ਨੂੰ ਗਾਲ ਕੱਢ ਦਿੱਤੀ ਜਿਸ ਨਾਲ ਲਾਰੈਂਸ ਬਿਸ਼ਨੋਈ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਸਿੱਧੂ ਮੂਸੇਵਾਲੇ ਦਾ ਕਤ*ਲ ਕਰਵਾਉਣ ਦਾ ਪ੍ਰੋਗਰਾਮ ਬਣਾ ਲਿਆ I
- Advertisement -
ਤੁਹਾਡਾ ਸਿੱਧੂ ਮੂਸੇਵਾਲੇ ਦੇ ਕਤ*ਲ ਬਾਰੇ ਕੀ ਕਹਿਣਾ ਹੈ ਕੀ ਸਿੱਧੂ ਮੂਸੇਵਾਲੇ ਦਾ ਕਬੱਡੀ ਟੂਰਨਾਮੈਂਟ ਤੇ ਜਾਣਾ ਜਾਇਜ਼ ਸੀ ਜਾਂ ਨਹੀਂ, comment ਕਰਕੇ ਜਰੂਰ ਦਸਿਓ ਤੇ ਸਾਡੇ ਚੈਨਲ ਨੂੰ Subscribe ਜਰੂਰ ਕਰਿਓ I