ਦਿੱਲੀ ਸੰਸਦ ਮੈਂਬਰ ਸੰਜੇ ਸਿੰਘ ਦੇ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਦੇ ਵਿੱਚ ਆਪ ਵਰਕਰਾਂ ਵਲੋਂ ਜਬਰਦਸਤ ਪ੍ਰਦਰਸ਼ਨ
ਦੇਖੋ ਧਰਨੇ ਦੀਆ ਤਸਵੀਰਾਂ
ਦਿੱਲੀ ਦੇ ਵਿਚ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਤੇ ਸੈਂਟਰ ਸਰਕਾਰ ਆਪਣਾ ਜ਼ੋਰ ਅਜਮਾਉਂਦੀ ਨਜ਼ਰ ਆ ਰਹੀ ਹੈ ਅਗਰ ਆਪਾ ਕੱਲ ਦਾ ਖ਼ਬਰ ਦੀ ਗੱਲ ਕਰੀਏ ਤਾ ਸਾਂਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਰੇਡ ਮਾਰੀ ਤੇ ਇਹ ਰੇਡ ਸਾਰਾ ਦਿਨ ਚੱਲੀ ਤੇ ਰੇਡ ਖਤਮ ਹੋਣ ਤੋਂ ਬਾਅਦ ਸੰਜੇ ਸਿੰਘ ਸਾਂਸਦ ਮੈਂਬਰ ਨੂੰ ਦਿੱਲੀ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ
ਇਹ ਜੋ ED ਵਲੋਂ ਰੇਡ ਮਾਰੀ ਗਈ ਇਹ ਸ਼ਰਾਬ ਘੁਟਾਲੇ ਦੇ ਵਿਚ ਮਾਰੀ ਗਈ ਜਿਸ ਦੇ ਵਿਚ ਪਹਿਲਾ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਸੋਦੀਆ ਵੀ ਜੇਲ ਦੇ ਵਿਚ ਹਨ ਓਹਨੇ ਤੇ ਵੀ ਇਸ ਸ਼ਰਾਬ ਘੋਟਾਲੇ ਦਾ ਮੁਕਦਮਾ ਚੱਲ ਰਿਹਾ ਹੈ ਤੇ ਹੁਣ ਇਸ ਸ਼ਰਾਬ ਘੁਟਾਲੇ ਵਿਚ ਸੰਸਦ ਮੈਂਬਰ ਸੰਜੇ ਸਿੰਘ ਨੂੰ ਨਾਮਜਦ ਕੀਤਾ ਗਿਆ ਹੈ
ਇਸ ਰੇਡ ਦੇ ਵਿਰੋਧ ਦੇ ਵਿਚ ਦਿੱਲੀ ਆਪ ਪਾਰਟੀ ਵਰਕਰਾਂ ਤੇ ਔਹਦੇਦਾਰਾਂ ਵਲੋਂ ਇਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿਚ ਸਾਂਸਦ ਮੈਂਬਰ ਸੰਜੇ ਸਿੰਘ ਨੂੰ ਰਿਹਾ ਕਰਵਾਉਣ ਦੀ ਮੰਗ ਰੱਖੀ ਗਈ ਤੇ ਇਸ ਸਮੇ ਆਮ ਆਦਮੀ ਪਾਰਟੀ ਕਈ MLA ਤੇ ਹੋਰ ਵੀ ਔਹਦੇਦਾਰ ਸਹਿਬਾਨ ਮਜੂਦ ਸਨ
- Advertisement -
ਇਸ ਰੋਸ਼ ਪ੍ਰਦਰਸ਼ਨ ਦੇ ਵਿਚ ਰੱਖਿਆ ਮੰਗਾ ਤੇ ਕਾਰਵਾਈ ਹੋਵੇਗੀ ਜਾਂ ਨਾ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਆਮ ਆਦਮੀ ਪਾਰਟੀ ਵਲੋਂ ਕੀਤੇ ਰੋਸ਼ ਪ੍ਰਦਰਸ਼ਨ ਨੇ ਇਕ ਵਾਰ ਪ੍ਰਸ਼ਾਸਨ ਦੀਆ ਅੱਖਾਂ ਖੋਲ ਕੇ ਰੱਖ ਦਿੱਤੀਆਂ ਹਨ ਤੇ ਹੁਣ ਇਹ ਵੀ ਦੇਖਣਾ ਹੋਵੇਗਾ ਕੇ ਜੋ ਸ਼ਰਾਬ ਦੇ ਘੋਟਾਲੇ ਦੇ ਵਿਚ ਕਾਰਵਾਈ ਹੈ ਉਹ ਸੰਜੇ ਸਿੰਘ ਤੇ ਮਨੀਸ਼ ਸਸੋਦੀਆ ਤੇ ਹੀ ਹੋਵੇਗੀ ਜਾਂ ਫਿਰ ਹੋਰ ਆਗੂਆਂ ਦੇ ਇਸ ਕੜੀ ਦੇ ਵਿਚ ਜੋੜੇ ਜਾਣਗੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਸੇ ਹੀ ਪ੍ਰਦਰਸ਼ਨ ਦੀਆ ਹਨ ਜੋ ਕੀ ਅੱਜ ਦਿੱਲੀ ਦੇ ਵਿਚ ਸੰਜੇ ਸਿੰਘ ਨੂੰ ਰਿਹਾ ਕਰਵਾਉਣ ਲਈ ਕੀਤਾ ਗਿਆ