ਜੱਜ ਬਣ ਪਹਿਲੀ ਵਾਰ ਆਪਣੇ ਪਿੰਡ ਸ਼ੇਰਪੁਰ ਆਈ ਰਮਨਦੀਪ ਕੌਰ, ਫੁੱਲਾਂ ਦੀ ਵਰਖਾ ਨਾਲ ਕੀਤਾ ਭਰਵਾਂ ਸਵਾਗਤ

ਅੱਜ ਸ਼ੇਰਪੁਰ ਦੇ ਵਿਚ ਜੱਜ ਬਣ ਧੀ ਰਮਨਦੀਪ ਕੌਰ ਪਹਿਲੀ ਵਾਰ ਆਪਣੇ ਪਿੰਡ ਆਈ ਤੇ ਪਿੰਡ ਆਉਣ ਤੇ ਧੀ ਰਮਨਦੀਪ ਕੌਰ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ ਜਿਸ ਦੇ ਵਿਚ ਪਿੰਡ ਦੇ ਸਾਰੇ ਮੋਹਤਵਾਰ ਸੱਜਣ ਤੇ MLA ਕੁਲਵੰਤ ਸਿੰਘ ਪੰਡੋਰੀ ਨੇ ਧੀ ਰਮਨਦੀਪ ਕੌਰ ਨੂੰ ਮੁਬਾਰਕਾਂ ਦੇਣ ਪੁਹੰਚੇ |

ਰਮਨਦੀਪ ਕੌਰ ਦੇ ਪਿਤਾ ਨੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਅਸੀ ਆਪਣੀ ਧੀ ਨੂੰ ਗਰੀਬੀ ਦੇ ਵਿੱਚੋ ਕੱਢ ਕੇ ਇਸ ਮੁਕਾਮ ਤੇ ਪਹੁਚਾਇਆ ਹੈ ਤੇ ਇਸ ਦੇ ਵਿਚ ਸਾਡਾ ਸਬ ਨੇ ਪੂਰਨ ਸਾਥ ਦਿੱਤਾ ਹੈ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਬਦੋਲਤ ਸਾਡੀ ਧੀ ਅੱਜ ਇਸ ਮੋਕਾਮ ਤੇ ਪੋਹੰਚੀ ਹੈ
ਧੀ ਰਮਨਦੀਪ ਕੌਰ ਦੀ ਪੂਰੀ ਇੰਟਰਵਿਊ ਸੁਨਣ ਲਈ ਇੱਥੇ ਕਲਿਕ ਕਰੋ
- Advertisement -
ਸਾਰੇ ਹੀ ਪਿੰਡ ਸ਼ੇਰਪੁਰ ਵਾਸੀਆਂ ਨੇ ਧੀ ਦੇ ਸ਼ੇਰਪੁਰ ਪੁਹੰਚਣ ਤੇ ਖੁਸ਼ੀ ਮਨਾਈ ਹੈ ਤੇ ਸਬ ਨੇ ਫੁੱਲਾਂ ਦੀ ਵਰਖਾ ਨਾਲ ਤੇ ਹਾਰ ਪਾ ਧੀ ਦਾ ਸਵਾਗਤ ਕੀਤਾ ਹੈ ਤੇ ਸਭ ਨੇ ਇਸ ਚੀਜ ਦੀ ਖੁਸ਼ੀ ਮਨਾਈ ਹੈ ਕਿ ਸ਼ੇਰਪੁਰ ਦੇ ਇਕ ਗਰੀਬ ਪਰਿਵਾਰ ਚੋ ਉੱਠ ਇਸ ਧੀ ਨੇ ਆਪਣਾ ਨਾਮ ਹੀ ਨਹੀਂ ਆਪਣੇ ਮੈ ਪਿਓ ਤੇ ਪਿੰਡ ਸ਼ੇਰਪੁਰ ਦਾ ਵੀ ਮਾਨ ਰੋਸ਼ਨ ਕੀਤਾ ਹੈ ਤੇ ਇਹ ਵੀ ਕਿਹਾ ਕੇ ਸਾਨੂ ਪੂਰੇ ਨਗਰ ਨੂੰ ਉਮੀਦ ਹੈ ਕੇ ਇਸ ਧੀ ਦੀ ਮੇਹਨਤ ਦੇਖ ਪਿੰਡ ਦੇ ਹੋਰ ਵੀ ਬੱਚਿਆਂ ਨੂੰ ਹੋਂਸਲਾ ਮਿਲੇਗਾ ਤੇ ਸ ਧੀ ਵਾਂਗ ਅੱਗੇ ਵੱਧ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨਗੇ