CM ਭਗਵੰਤ ਮਾਨ ਦੀ ਪੋਸਟ ਤੇ ਸਿਆਸਤੀ ਮਾਹੌਲ ਹੋਇਆ ਗਰਮ, ਦੇਖੋ ਕਿਹੜੇ-ਕਿਹੜੇ ਲੀਡਰ ਨੇ ਕੀ-ਕੀ ਕਿਹਾ
ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਹੈ ਓਦੋਂ ਤੋਂ ਹੀ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨ ਦੇ ਵਿਚ ਕੋਈ ਕਸਰ ਨਹੀਂ ਛੱਡੀ I ਵਿਰੋਧੀ ਧਿਰ ਕਿਸੇ ਨਾ ਕਿਸੇ ਮੁੱਦੇ ਤੇ ਸਰਕਾਰ ਨੂੰ ਘੇਰ ਹੀ ਲੈਂਦੀ ਹੈ ਚਾਹੇ ਉਹ ਔਰਤਾਂ ਨੂੰ 1000 ਰੁਪਏ ਦੇਣ ਦਾ, ਚਾਹੇ ਉਹ ਰਾਘਵ ਚੱਡੇ ਦਾ ਤੇ ਚਾਹੇ ਉਹ SYL ਦਾ ਮੁੱਦਾ ਹੋਵੇ I ਜਿਸ ਦੇ ਚਲਦਿਆਂ ਪੰਜਾਬ ਦੇ ਵਿਚ ਸਿਆਸੀ ਮਾਹੌਲ ਹਮੇਸ਼ਾ ਗਰਮ ਹੀ ਰਹਿੰਦਾ ਹੈ I

ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਸਮਾਂ ਪਹਿਲਾ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਪੋਸਟ Upload ਕੀਤੀ ਹੈ ਜਿਸ ਨੂੰ ਹਰ ਕੋਈ share ਕਰ ਰਿਹਾ ਹੈ I ਉਸ ਪੋਸਟ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਪਾਰਟੀਆਂ ਦੇ ਨੇਤਾ ਸੁਖਵੀਰ ਬਾਦਲ, ਰਾਜਾ ਵੜਿੰਗ, ਸੁਨੀਲ ਜਾਖੜ, ਤੇ ਪ੍ਰਤਾਪ ਸਿੰਘ ਬਾਜਵਾ ਤੇ ਤੰਜ ਕੱਸਦੇ ਹੋਏ ਕਿਹਾ ਕੀ ਜੇਕਰ ਉਹਨਾਂ ਨੇ ਕਿਸੇ ਮੁੱਦੇ ਤੇ ਕੋਈ ਬਹਿਸ ਬਾਜੀ ਕਰਨੀ ਹੈ ਤਾਂ 1 ਨਵੰਬਰ ਨੂੰ ਉਹ ਸਿੱਧਾ ਮੇਰੇ ਨਾਲ ਕਰ ਲੈਣ, ਭਗਵੰਤ ਮਾਨ ਨੇ ਕਿਹਾ ਕੀ ਉਹ ਆਪਣੇ ਨਾਲ ਪੇਪਰ ਉੱਪਰ ਸਾਰੇ ਮੁੱਦੇ ਲਿਖਕੇ ਲੈਕੇ ਆਉਣ ਤੇ ਮੈਂ ਖਾਲੀ ਹੱਥ ਆਵਾਂਗਾ ਕਿਉਂਕਿ ਸੱਚ ਨੂੰ ਬੋਲਣ ਲਈ ਲਿਖਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਸੱਚ ਹਮੇਸ਼ਾ ਮੂੰਹ ਜ਼ੁਬਾਨੀ ਯਾਦ ਰਹਿੰਦਾ ਹੈ I

CM ਭਗਵੰਤ ਮਾਨ ਦੀ ਇਸ ਲਲਕਾਰ ਦਾ ਜਵਾਬ ਦੇਣ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਪਿੱਛੇ ਨਹੀਂ ਰਹੇ ਇਸ ਬਹਿਸ ਦੇ ਚੈਲੰਜ ਤੇ ਜਵਾਬ ਦਿੰਦੇ ਹੋਏ ਸੁਖਵੀਰ ਬਾਦਲ ਨੇ ਕਿਹਾ ਕਿ ਮੈਨੂੰ ਤੇਰਾ ਚੈਲੈਂਜ ਮੰਜੂਰ ਹੈ, ਬਹਿਸ ਕਾਰਨ ਲਈ 1 ਨਵੰਬਰ ਤਾਂ ਬਹੁਤ ਦੂਰ ਹੈ ਮੈਂ 10 ਅਕਤੂਬਰ ਨੂੰ ਹੀ ਤੇਰੇ ਘਰ ਆ ਰਿਹਾ ਹਾਂ I ਇਸ ਮੁੱਦੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੀ ਬਹਿਸ ਦੀ ਥਾਂ ਆਮ ਹੋਣੀ ਚਾਹੀਦੀ ਹੈ ਵਿਧਾਨ ਸਭਾ ਨਹੀਂ, ਬਹਿਸ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਜੱਜ ਕਰਨਗੇ ਤੇ ਰਾਜਾ ਵੜਿੰਗ ਤੇ ਸੁਨੀਲ ਜਾਖੜ ਵੀ ਇਸ ਚੈਲੇਂਜ ਨੂੰ ਮਨਜ਼ੂਰ ਕਰਦੇ ਨਜਰ ਆਏ I
- Advertisement -

ਹੁਣ ਦੇਖਣਾ ਇਹ ਹੋਵੇਗਾ ਕੀ ਸਿਆਸਤਦਾਨਾਂ ਦੀ ਇਹ ਬਿਆਨਵਾਜੀ ਦਾ ਕੀ ਸਿੱਟਾ ਨਿਕਲਦਾ ਹੈ ਕੀ ਸੱਚਮੁੱਚ ਪੰਜਾਬ ਦੇ ਸਾਰੇ ਵੱਡੇ ਲੀਡਰ ਇਕ ਮੰਚ ਤੇ ਇਕੱਠੇ ਹੋਣਗੇ ਤੇ ਇਸ ਬਹਿਸਵਾਜੀ ਵਿੱਚ ਕੌਣ ਜਿੱਤਦਾ ਹੈ I ਤੁਹਾਡਾ ਇਸ ਮੁੱਦੇ ਤੇ ਕੀ ਕਹਿਣਾ ਹੈ ਕੰਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ Subscribe ਜਰੂਰ ਕਰੋ ਜੀ I