ਪੰਜਾਬ ਵਿੱਚ 400 ਸਫਾਈ ਸੇਵਕਾਂ ਦੀ ਭਰਤੀ, ਪੋਸਟਾਂ ਅਪਲਾਈ ਕਰਨ ਲਈ ਹੁਣੇ ਲਿੰਕ ਤੇ ਕਲਿੱਕ ਕਰੋ I
ਪੰਜਾਬ ਸਰਕਾਰ ਬੇਰੁਜਗਾਰੀ ਖ਼ਤਮ ਕਰਨ ਲਈ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਵਿੱਚ 400 ਸਫਾਈ ਸੇਵਕਾਂ ਦੀ ਭਰਤੀ ਖੋਲ ਦਿੱਤੀ ਹੈ I ਇਹ ਪੋਸਟਾਂ ਗਰੁੱਪ-D ਦੀਆਂ ਹਨ, ਅਪਲਾਈ ਕਿਵੇਂ ਕਰਨਾ ਹੈ,ਆਖਰੀ ਮਿਤੀ ਕਿੰਨੀ ਹੈ, Qualifcation ਕੀ ਹੈ ਆਦਿ ਭਰਤੀ ਬਾਰੇ ਪੂਰੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ I
ਇਹ ਭਰਤੀ ਨਗਰ ਕੌਂਸਲ ਬਰਨਾਲਾ ਵਲੋਂ ਠੇਕੇ ਅਧਾਰਿਤ ਕੱਢੀ ਗਈ ਹੈ, ਭਰਤੀ 12 ਸਤੰਬਰ 2023 ਤੋਂ ਸ਼ੁਰੂ ਹੋਕੇ 30 ਸਤੰਬਰ 2023 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਓ I ਲੋੜ ਪੈਣ ਤੇ ਨਗਰ ਕੌਂਸਲ ਬਰਨਾਲਾ ਪੋਸਟਾਂ ਵੱਧ ਜਾਂ ਘੱਟ ਕਰ ਸਕਦੀ ਹੈ I
ਵਿਦਿਅਕ ਯੋਗਤਾ ਤੇ ਤਜਰਬਾ ( ਚੋਣ ਵਿਧੀ ) –
ਉਪਰੋਕਤ ਅਸਾਮੀਆਂ ਲਈ ਉਮੀਦਵਾਰ 8ਵੀਂ ਪਾਸ ਹੋਣਾ ਚਾਹੀਦਾ ਹੈ, ਉਸਨੂੰ ਪੜ੍ਹਨਾ ਲਿਖਣਾ ਆਉਣਾ ਚਾਹੀਦਾ ਹੈ I ਉਮੀਦਵਾਰ ਦੀ ਚੋਣ ਕੰਮ ਕਰਨ ਦੇ ਤਜਰਬੇ ਦੇ ਅਨੁਸਾਰ ਹੋਵੇਗੀ,ਉਮੀਦਵਾਰ ਦੇ ਤਜਰਬੇ ਅਨੁਸਾਰ ਉਸਨੂੰ 1 ਸਾਲ ਦਾ 1 ਅੰਕ ਦਿੱਤਾ ਜਾਵੇਗਾ,8ਵੀਂ ਪਾਸ ਦਾ 1 ਅੰਕ ਦਿੱਤਾ ਜਾਵੇਗਾ I ਵਾਧੂ ਉਚੇਰੀ ਸਿੱਖਿਆ ਦਾ ਕੋਈ ਅੰਕ ਨਹੀਂ ਦਿੱਤਾ ਜਾਵੇਗਾ I ਜੋ ਉਮੀਦਵਾਰ ਪਹਿਲਾ ਕੰਮ ਕਰ ਰਿਹਾ ਹੈ ਉਸਨੂੰ 5 ਅੰਕ ਵਾਧੂ ਦਿੱਤੇ ਜਾਣਗੇ ਤੇ 5 ਸਾਲ ਤੋਂ ਵੱਧ ਤਜਰਬੇ ਦੇ ਸਿਰਫ 5 ਅੰਕ ਈ ਲੱਗਣਗੇ ਇਸਤੋਂ ਜ਼ਿਆਦਾ ਨਹੀਂ ਲੱਗਣੇ I
- Advertisement -
ਉਮਰ ਸੀਮਾ (Age) –
ਜਨਰਲ ਸ੍ਰੇਣੀ (ਜਨਰਲ) ਦੇ ਉਮੀਦਵਾਰ ਦੀ ਉਮਰ ਸੀਮਾ 18 ਸਾਲ ਤੋਂ ਲੈਕੇ 37 ਸਾਲ ਤਕ ਹੋਣੀ ਚਾਹੀਦੀ ਹੈ,ਅਨੁਸੂਚਿਤ ਜਾਤੀ (Sc) ਲਈ ਉਮਰ ਵਿਚ 5 ਸਾਲ ਦੀ ਛੋਟ ਹੈ, ਭਾਵ ਓਹਨਾ ਦੀ ਉਮਰ 18 ਸਾਲ ਤੋਂ ਲੈਕੇ 42 ਸਾਲ ਤਕ ਹੋਣੀ ਚਾਹੀਦੀ ਹੈ, ਰਾਜ ਜਾਂ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ 45 ਸਾਲ ਤਕ ਹੈ I ਜੋ ਉਮੀਦਵਾਰ ਨਗਰ ਕੌਂਸਲ ਬਰਨਾਲਾ ਕੋਲ ਕੰਮ ਕਰ ਰਹੇ ਹਨ ਓਹਨਾ ਦੀ ਕੋਈ ਉਮਰ ਸੀਮਾ ਨਹੀਂ ਹੈ I
ਅਪਲਾਈ ਕਰਨ ਦੀ ਵਿਧੀ-
(1) Application ਡਾਊਨਲੋਡ ਕਰਕੇ ਫਾਰਮ ਭਰਕੇ ਉਮੀਦਵਾਰ ਨਗਰ ਕੌਂਸਲ ਬਰਨਾਲਾ ਵਿਖੇ ਆਖਰੀ ਮਿਤੀ ਤੋਂ ਪਹਿਲਾ ਡਾਕ ਰਹੀ ਭੇਜਣਗੇ ਜਾਂ ਦਸਤੀ ਤੌਰ ਕੇ ਦਫਤਰ ਵਿਖੇ ਰਸੀਟ ਕਰਵਾਉਣਗੇ I
(2) ਜੇਕਰ ਉਮੀਦਵਾਰ ਵਲੋਂ ਆਖਰੀ ਮਿਤੀ ਤੋਂ ਬਾਅਦ ਦਫਤਰ ਵਿਚ ਡਾਕ ਪਹੁੰਚਦੀ ਹੈ ਤਾਂ ਉਹ ਰਿਜੈਕਟ ਕੀਤੀ ਜਾਵੇਗੀ I
ਅਪਲਾਈ ਲਈ ਫਾਰਮ ਡਾਊਨਲੋਡ ਕਰਨ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ –
https://lgpunjab.gov.in/upload/recruitment/6503d3029c159Details%20Adv._compressed.pdf