ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦਾ ਹੋਇਆ ਵਿਆਹ, ਦੋਵਾਂ ਦੀ ਲਵ ਸਟੋਰੀ ਪੰਜਾਬੀ ਫਿਲਮ ਚਮਕੀਲੇ ਦੇ ਸੈੱਟ ਤੋਂ ਸ਼ੁਰੂ ਹੋਈ ਸੀ
ਬਾਲੀਵੁੱਡ ਦਾ ਰਾਜਨੀਤੀ ਨਾਲ ਡੂੰਘਾ ਰਿਸ਼ਤਾ ਰਿਹਾ ਹੈ ਇਸ ਦੀ ਤਾਜਾਂ ਮਿਸ਼ਾਲ ਬਾਲੀਵੁੱਡ ਐਕਟਰ ਪਰਿਣੀਤੀ ਚੋਪੜਾ ਤੇ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਜਿਨ੍ਹਾਂ ਨੇ ਪਿੱਛੇ ਜਿਹੇ ਮੰਗਣੀ ਕਾਰਵਾਈ ਸੀ ਉਹ ਅੱਜ ਵਿਆਹ ਵਿਚ ਬੱਝ ਗਏ ਹਨ I ਇਹਨਾਂ ਦੇ ਵਿਆਹ ਦੀ ਉਡੀਕ ਇਹਨਾਂ ਦੇ ਚਹੁੰਣ ਵਾਲੇ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਸਨ, ਆਖਿਰਕਾਰ ਉਹ ਸਮਾਂ ਆ ਗਿਆ ਹੈ I ਅੱਜ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਪੂਰੇ ਰੀਤਾਂ ਰਿਵਾਜਾਂ ਨਾਲ ਦੋਵਾਂ ਦਾ ਵਿਆਹ ਹੋ ਗਿਆ ਹੈ I
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਤੇ ਪਰਿਣੀਤੀ ਚੋਪੜਾ ਦਾ ਵਿਆਹ ਉਦੈਪੁਰ ਵਿਚ ਹੋ ਗਿਆ ਹੈ, ਵਿਆਹ ਵਿਚ ਸ਼ਾਮਿਲ ਹੋਣ ਲਈ ਦਿੱਲੀ ਦੇ ਮੁਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਜੀ ਸ਼ਨੀਵਾਰ ਸ਼ਾਮ ਨੂੰ ਉਦੈਪੁਰ ਵਿਚ ਪਹੁੰਚ ਗਏ ਸਨ I ਇਹਨਾਂ ਤੋਂ ਇਲਾਵਾ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਦੋਵਾਂ ਦੇ ਨਜਦੀਕੀ ਵੀ ਦੇਰ ਆਮ ਉਦੈਪੁਰ ਪਹੁੰਚ ਗਏ ਹਨ, ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਮਾਂ ਮਧੂ ਚੋਪੜਾ, ਅਦਾਕਾਰਾ ਦੀ ਮਾਸੀ ਤੇ ਦੋਵੇ ਪਰਿਣੀਤੀ ਤੇ ਰਾਘਵ ਵੀ ਉਦੈਪੁਰ ਪਹੁੰਚ ਗਏ ਹਨ ਜਿਹਨਾਂ ਨੇ ਕਿਸਤੀ ਰਾਹੀਂ ਵਿਆਹ ਵਾਲੇ ਸਥਾਨ ਤੇ ਬਹੁਤ ਹੀ ਸੋਹਣੀ ਐਂਟਰੀ ਮਾਰੀ I
ਯੁਵਰਾਜ ਹੰਸ ਨੇ ਆਪਣੀ ਗਾਇਕੀ ਨਾਲ ਵਿਆਹ ਦੀ ਰੌਣਕ ਵਿੱਚ ਚਾਰ ਚੰਨ ਲਾ ਦਿੱਤੇ, ਯੁਵਰਾਜ ਦੀ ਦਮਦਾਰ ਆਵਾਜ ਨੇ ਭਗਵੰਤ ਮਾਨ ਨੂੰ ਵੀ ਵਿਆਹ ਵਿੱਚ ਭੰਗੜਾ ਪਾਉਣ ਲਈ ਮਜਬੂਰ ਕਰ ਦਿੱਤਾ I
- Advertisement -
ਤੁਹਾਨੂੰ ਦੱਸਣਾ ਚਾਹੁਣੇ ਹਨ ਕਿ ਦੋਵਾਂ ਨੇ ਆਪਣੇ ਚਾਹੁਣ ਵਾਲਿਆਂ ਦੀ ਮੌਜੂਦਗੀ ਵਿਚ 13 ਮਈ ਨੂੰ ਕਪੂਰਥਲਾ ਹਾਊਸ ਨਵੀਂ ਦਿੱਲੀ ਵਿਚ ਮੰਗਣੀ ਕਰਵਾਈ ਸੀ I ਮੰਗਣੀ ਸਮਾਰੋਹ ਵਿਚ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ, ਕੇਂਦਰੀ ਵਿੱਤ ਮੰਤਰੀ ਪੀ ਚਿੰਦਬਰਮ ਆਦਿ ਤੋਂ ਇਲਾਵਾ ਬਾਲੀਵੁੱਡ ਦੇ ਸਿਤਾਰੇ ਵੀ ਮੌਜੂਦ ਸਨ I
ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ ਲਵ ਸਟੋਰੀ ਪੰਜਾਬੀ ਫਿਲਮ ਦੇ ਸੈੱਟ ਤੋਂ ਸ਼ੁਰੂ ਹੋਈ ਸੀ ਤੇ ਉਹ ਪਹਿਲਾਂ ਤੋਂ ਹੀ ਇਕ ਦੂਜੇ ਨੂੰ ਜਾਣਦੇ ਸਨ ਤੇ ਉਹਨਾਂ ਦੋਵਾਂ ਨੇ ਇਸ ਰਿਸਤੇ ਦੀ ਕਿਸੇ ਨੂੰ ਭਨਕ ਤੱਕ ਵੀ ਨੀ ਲੱਗਣ ਦਿੱਤੀ ਤੇ ਹਮੇਸ਼ਾ ਚੁੱਪ ਰਹੇ I ਉਹ ਦੋਵੇਂ ਇੰਗਲੈਂਡ ਵਿਚ ਇਕੱਠੇ ਪੜ੍ਹੇ ਸੀ, ਉਹਨਾਂ ਦੀ ਸੋਚ ਸੀ ਕਿ ਉਹ ਵੀ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਵਾਂਗ ਚੁੱਪ ਚਪੀਤੇ ਵਿਆਹ ਵਿਚ ਬੱਝਣਗੇ I
ਅਗਰ ਤੁਸੀਂ ਸਾਡੇ ਚੈਨਲ Sun Punjab tv ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰੋ ਤਾਂ ਜੋ ਤੁਹਾਨੂੰ ਘਰ ਬੈਠੇ ਦੁਨੀਆਂ ਦੀ ਤਾਜਾਂ ਜਾਣਕਰੀ ਮਿਲ ਸਕੇ I