ਵਾਇਰਲ ਕੁਲੜ੍ਹ ਪੀਜ਼ਾ ਕਪਲ ਦੀ ਵਾਇਰਲ ਵੀਡੀਓ ਤੋਂ ਬਾਅਦ ਹੋਏ ਲਾਇਵ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ
ਜਲੰਧਰ ਤੋਂ ਕੁਲੜ੍ਹ ਪੀਜ਼ਾ ਕਪਲ ਦੇ ਨਾਮ ਤੋਂ ਫੇਮ ਪਾਉਣ ਵਾਲੇ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਕੁਝ ਦੀਨਾ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਸੋਸ਼ਲ ਮੀਡਿਆ ਤੇ ਓਹਨਾ ਦੀ ਇਕ ਨਿਊਡ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਲੈਕੇ ਸਹਿਜ ਅਰੋੜਾ ਨੇ ਜਲੰਧਰ ਦੇ ਠਾਣੇ ਦੇ ਵਿਚ FIR ਨੰਬਰ 90 ਤਹਿਤ ਮੁਕਦਮਾ ਦਰਜ ਕਰਵਾ ਦਿੱਤਾ ਹੈ

ਆਪਣੇ ਸੋਸ਼ਲ ਅਕਾਊਂਟ ਤੇ ਲਾਇਵ ਹੋਕੇ ਸਹਿਜ ਅਰੋੜਾ ਨੇ ਆਪਣਾ ਸਪਸ਼ਟੀ ਕਰਨ ਦਿੱਤਾ ਕੇ ਓਹਨੂੰ ਨੂੰ ਕੁਝ ਦਿਨ ਪਹਿਲਾ ਸੋਸ਼ਲ ਮੀਡਿਆ ਤੇ ਕਈ ਦੀਨਾ ਤੋਂ ਫਰੌਡ ਮੈਸਿਜ ਆ ਰਹੇ ਸੀ ਜਿਸ ਦੇ ਵਿਚ ਸਾਨੂੰ ਇਹ ਵੀਡੀਓ ਭੇਜ ਸਾਡੇ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ ਤੇ ਇਹ ਵੀ ਕਿਹਾ ਸੀ ਕੇ ਜੇਕਰ ਤੁਸੀਂ ਮੇਰੇ ਅਕਾਊਂਟ ਦੇ ਵਿਚ ਪੈਸੇ ਨਹੀਂ ਪਾਏ ਤਾ ਇਸ ਵੀਡੀਓ ਨੂੰ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿੱਤਾ ਜਾਵੇਗਾ
- Advertisement -
ਪਰ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦੇ ਕੋਲ ਕੁਝ ਦਿਨ ਪਹਿਲਾ ਬੱਚਾ ਹੋਣ ਕਰਕੇ ਸਹਿਜ ਅਰੋੜਾ ਇਸ ਗੱਲ ਵੱਲ ਧਿਆਨ ਨਾ ਦੇ ਸਕੇ ਤੇ ਉਸ ਸ਼ਰਾਰਤੀ ਸ਼ਖਸ਼ ਨੇ ਉਹ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿੱਤੀ ਜਿਸ ਤੇ ਮੁਕਦਮਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਸਹਿਜ ਅਰੋੜਾ ਵਲੋਂ ਇਹ ਵੀ ਕਿਹਾ ਗਿਆ ਹੈ ਅਗਰ ਕੋਈ ਵੀ ਸ਼ਖਸ਼ ਇਹ ਵੀਡੀਓ ਜੋ ਕਿ ਬਿਲਕੁਲ ਝੂਠੀ ਹੈ ਉਸ ਨੂੰ ਸ਼ੇਅਰ ਵੀ ਕਰਦਾ ਹੈ ਤਾ ਉਸ ਤੇ ਵੀ IT ਐਕਟ ਅਧੀਨ ਮੁਕੱਦਮਾ ਦਰਜ ਕੀਤਾ ਜਾਵੇਗਾ

ਸਹਿਜ ਅਰੋੜਾ ਨੇ ਪੁਲਿਸ ਕੋਲ ਇਹ ਬਿਆਨ ਦਿੱਤੇ ਹਨ ਕੇ ਜੋ ਉਸਦੀ ਪਤਨੀ ਗੁਰਪ੍ਰੀਤ ਕੌਰ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਉਹ AI ਦੁਵਾਰਾ ਤਿਆਰ ਕੀਤੀ ਹੈ ਹੈ ਜੋ ਕੀ ਬਿਲਕੁਲ ਝੂਠੀ ਹੈ, ਪਰ ਓਥੇ ਹੀ ਕੁਜ ਬਲੋਗਰ ਵਲੋਂ ਲਾਇਵ ਹੋਕੇ ਇਹ ਵੀ ਕਿਹਾ ਗਿਆ ਕੇ ਕਿਸੇ ਵੀ ਕਪਲ ਨੂੰ ਇਸ ਤਰਾਂ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ ਜੋ ਇਸ ਵਾਇਰਲ ਕਪਲ ਨੇ ਕੀਤੀ ਹੈ ਤੇ ਇਹ ਵੀ ਕਿਹਾ ਕੇ ਉਹ ਵੀਡੀਓ ਓਹਨਾ ਦੇ ਮੁਤਾਬਿਕ ਅਗਰ ਝੂਠੀ ਵੀ ਹੈ ਤਾ ਉਹ ਵੀਡੀਓ ਦੇ ਵਿਚ ਸਿੱਧ ਨਹੀਂ ਹੋ ਰਿਹਾ |