ਵਿਵਾਦਿਤ ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ਼ 295A ਤਹਿਤ FIR ਦਰਜ਼, ਜਾਣੋ ਪੂਰਾ ਮਾਮਲਾ
ਪੰਜਾਬ ਵਿਚ ਬਹੁ-ਧਰਮੀ ਲੋਕ ਰਹਿੰਦੇ ਹਨ ਜਿਸ ਕਾਰਨ ਪੰਜਾਬ ਦਾ ਮਾਹੌਲ ਕਿਸੇ ਨਾ ਕਿਸੇ ਕਾਰਨ ਵਿਗੜਦਾ ਰਹਿੰਦਾ ਹੈ I ਪਿਛਲੇ ਦਿਨਾਂ ਵਿੱਚ ਕਨ੍ਹਈਆ ਮਿੱਤਲ ਨੇ ਮਾਸਟਰ ਸਲੀਮ ਤੇ ਕਈ ਹੋਰ ਮੁਸਲਮਾਨ ਸਿੰਗਰਾਂ ਖਿਲਾਫ਼ ਧਰਮ ਭੜਕਾਊ ਬਿਆਨਬਾਜ਼ੀ ਦਿੱਤੀ ਸੀ ਜਿਸ ਕਾਰਨ ਕਨ੍ਹਈਆ ਮਿੱਤਲ ਦਾ ਰੱਜ ਕੇ ਵਿਰੋਧ ਹੋਇਆ ਪਰ ਕਨ੍ਹਈਆ ਮਿੱਤਲ ਆਪਣੀਆਂ ਹਰਕਤਾਂ ਤੋਂ ਵਾਜ ਨਹੀਂ ਆ ਰਿਹਾ ਜਿਸ ਕਾਰਨ ਉਸਨੇ ਇਕ ਹੋਰ ਭੜਕਾਊ ਬਿਆਨਬਾਜ਼ੀ ਦੇ ਦਿੱਤੀ ਜਿਸ ਕਾਰਨ ਪੰਜਾਬ ਦਾ ਮਾਹੌਲ ਹੋਰ ਖਰਾਬ ਹੋ ਗਿਆ I

ਕਨ੍ਹਈਆ ਮਿੱਤਲ ਦਾ ਪਿੱਛੇ ਜਿਹੇ ਦਿੱਲੀ ਜਾਗਰਣ ਸੀ I ਜਾਗਰਣ ਵਿੱਚ ਭਜਨ ਗਾਉਂਦੇ ਹੋਏ ਕਨ੍ਹਈਆ ਮਿੱਤਲ ਨੇ ਇਸਾਈ ਧਰਮ ਬਾਰੇ ਗ਼ਲਤ ਸ਼ਬਦਾਵਲੀ ਵਰਤੀ, ਜਿਸ ਕਾਰਨ ਜਲੰਧਰ ਦੇ ਲਾਂਬੜਾ ਥਾਣੇ ਵਿੱਚ ਕਨ੍ਹਈਆ ਮਿੱਤਲ ਤੇ FIR ਦਰਜ਼ ਹੋ ਗਈ ਹੈ I

ਕਨ੍ਹਈਆ ਮਿੱਤਲ ਤੇ ਦੋਸ਼ ਲੱਗੇ ਹਨ ਕਿ ਉਸਨੇ ਦਿੱਲੀ ਜਾਗਰਣ ਵਿੱਚ ਪ੍ਰਭੂ ਯਿਸੂ ਬਾਰੇ ਅਪਮਾਨਜਨਕ ਸ਼ਬਦ ਬੋਲੇ ਹਨ ਤੇ ਕਨ੍ਹਈਆ ਮਿੱਤਲ ਮਹਾਦੇਵ ਸ਼ਿਵ ਨੂੰ ਯਿਸੂ ਮਸੀਹ ਦਾ ਪਿਤਾ ਘੋਸ਼ਿਤ ਕੀਤਾ ਹੈ I ਜਿਸ ਕਾਰਨ ਪੰਜਾਬ ਕ੍ਰਿਸਚਿਅਨ ਲੀਡਰਸ਼ਿਪ ਦੇ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਪੰਜਾਬ ਪ੍ਰਧਾਨ ਸੁਰਜੀਤ ਥਾਪਰ ਦੀ ਸ਼ਿਕਾਇਤ ਤੇ ਕਨ੍ਹਈਆ ਮਿੱਤਲ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੋਣ ਦੇ ਦੋਸ਼ ਹੇਠ ਲਾਂਬੜਾ ਥਾਣੇ ਵਿੱਚ 295A ਤਹਿਤ ਮੁਕਦਮਾ FIR ਦਰਜ਼ ਕੀਤੀ ਗਈ I
- Advertisement -
ਤੁਹਾਡਾ ਕਨ੍ਹਈਆ ਮਿੱਤਲ ਬਾਰੇ ਕਿ ਕਹਿਣਾ ਹੈ ਕੰਮੈਂਟ ਕਰਕੇ ਜਰੂਰ ਦੱਸੋ ਤੇ ਅੰਦਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰਿਓ ਜੀ I