ਇਸ ਪਿੰਡ ਦੇ SC ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਦੇ ਸਰਪੰਚ ਖਿਲਾਫ ਭੁੱਖ ਹੜਤਾਲ ਕੀਤੀ ਸ਼ੁਰੂ ਪੜੋ ਪੂਰੀ ਖ਼ਬਰ
ਇਹ ਖ਼ਬਰ ਪਿੰਡ ਕੈਰੇ ( ਬਰਨਾਲਾ ) ਤੋਂ ਸਾਹਮਣੇ ਆ ਰਹੀ ਹੈ ਜਿਥੇ ਕੀ SC ਸਮਾਜ ਦੇ ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਖਿਲਾਫ ਭੁੱਖ ਹੜਤਾਲ ਸ਼ੁਰੂ ਕੀਤੀ, ਜਿਸਦੇ ਵਿਚ ਉਸਨੇ ਦੱਸਿਆ ਕੀ ਜਦ ਪਿੰਡ ਕੈਰਿਆਂ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੂੰ SC ਸਮਾਜ ਦੇ ਪੰਚਾਇਤ ਮੈਂਬਰ ਵਲੋਂ ਕੋਈ ਵੀ ਵਾਰਡ ਨੰਬਰ 1 ਦੇ ਵਿਕਾਸ ਲਈ ਕਿਹਾ ਜਾਂਦਾ ਸੀ ਤਾ ਹਮੇਸ਼ਾ ਸਰਪੰਚ ਵਲੋਂ ਉਸ ਨੂੰ ਅਣਗੌਲਾ ਕੀਤਾ ਜਾਂਦਾ ਸੀ
ਜਦ ਪਿੰਡ ਦੀ ਸੱਥ ਵਿਚ ਇਹ ਮੁੱਦਾ ਚੁਕਿਆ ਜਾਂਦਾ ਸੀ ਤਾਂ ਸਰਪੰਚ ਵਲੋਂ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜਿਸ ਤੋਂ ਪੂਰਾ SC ਮੁਹੱਲਾ ( ਵਾਰਡ ਨੰਬਰ 1 ) ਪ੍ਰੇਸ਼ਾਨ ਸੀ, ਤੇ ਜਦ SC ਸਮਾਜ ਦੇ ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਵਾਸੀਆਂ ਨਾਲ ਇਹ ਚੀਜ ਦੀ ਗੱਲ ਕਰਨੀ ਚਾਹੀ ਤਾ ਪਿੰਡ ਵਲੋਂ ਵੀ ਇਹ ਗੱਲ ਵਿਚ ਹਾਮੀ ਭਰੀ ਗਈ ਕੇ ਸਰਪੰਚ ਵਲੋਂ ਆਪਣੇ SC ਮੁਹੱਲਾ ( ਵਾਰਡ ਨੰਬਰ 1 ) ਵਿਚ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਰਿਹਾ
ਕਈ ਵਾਰ ਪਿੰਡ ਕੈਰਿਆਂ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੂੰ ਆਪਣੇ SC ਮੁਹੱਲਾ ( ਵਾਰਡ ਨੰਬਰ 1 ) ਵਿਚ ਕੰਮ ਸ਼ੁਰੂ ਕਾਰਨ ਦੀ ਅਪੀਲ ਵੀ ਕੀਤੀ ਗਈ ਕੇ ਸਾਡੇ ਆਪਣੇ SC ਮੁਹੱਲਾ ( ਵਾਰਡ ਨੰਬਰ 1 ) ਵਿਚ ਗਲੀ ਚ ਲਾਕ ਇੱਟ ਦਾ ਜਾਂ ਫਿਰ ਨਾਲੀਆਂ ਪੱਕੀਆਂ ਕਰਵਾਓਣ ਦਾ ਕੰਮ ਸ਼ੁਰੂ ਕੀਤਾ ਜਾਵੇ, ਪਰ ਜਿਸ ਤੇ ਪਿਛਲੇ 4 ਸਾਲਾਂ ਤੋਂ ਕੋਈ ਧਿਆਨ ਨਹੀਂ ਦਿੱਤਾ ਜਾਂ ਰਿਹਾ ਸੀ ਜਿਸ ਤੋਂ ਪੂਰਾ SC ਮੁਹੱਲਾ ( ਵਾਰਡ ਨੰਬਰ 1 ) ਪ੍ਰੇਸ਼ਾਨ ਸੀ
- Advertisement -
ਤੇ ਇਸ ਗੱਲ ਤੋਂ ਅੱਕ ਕੇ SC ਸਮਾਜ ਦੇ ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਵਿਚ SC ਸਮਾਜ ਦੇ ਪੰਚਾਇਤ ਮੈਂਬਰ ਤੇ ਪਿੰਡ ਦੇ ਲੋਕਾਂ ਨੇ ਉਸਦਾ ਸਾਥ ਦਿੱਤਾ ਤੇ ਜਿਸ ਦੀ ਖ਼ਬਰ ਸੋਸ਼ਲ ਮੀਡਿਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ