ਸਹੁਰਾ ਪਰਿਵਾਰ ਕੁੜੀ ਨੂੰ ਕਰ ਰਿਹਾ ਸੀ ਤੰਗ, ਕੁੜੀ ਦੇ ਪਿਓ ਨੇ ਬੈਂਡ ਵਾਜਿਆਂ ਨਾਲ ਲਿਆਂਦੀ ਕੁੜੀ ਆਪਣੇ ਘਰ
ਅੱਜ-ਕੱਲ੍ਹ ਪੰਜਾਬ ਵਿੱਚ ਸ਼੍ਰੀ ਬਰਾੜ ਦਾ ਇਕ ਗਾਣਾ ਬਹੁਤ ਮਸ਼ਹੂਰ ਹੋਇਆ ਸੀ ਜਿਸ ਦੇ ਬੋਲ ਸਨ ‘ ਕੋਈ ਖੜੇ ਜਾਂ ਨਾ ਖੜੇ ਨਾਲ ਤੇਰੇ, ਪਿਓ ਤੇਰਾ ਖੜ੍ਹਾ ਮਿਲੂਗਾ ‘ ਇਸ ਗੀਤ ਦੇ ਬੋਲ ਨੂੰ ਇਕ ਬੇਵਸ ਪਿਓ ਨੇ ਆਪਣੀ ਅਸਲੀ ਜ਼ਿੰਦਗੀ ਵਿੱਚ ਢਾਲ ਦਿੱਤਾ ਜਿਸ ਦੀ ਤਾਜ਼ਾ ਮਿਸਾਲ ਅੱਜ ਝਾਰਖੰਡ ਦੇ ਰਾਂਚੀ ਸ਼ਹਿਰ ਵਿੱਚ ਦੇਖਣ ਨੂੰ ਮਿਲੀ ਹੈ I ਜਿਥੇ ਕੀ ਕੁੜੀ ਨੂੰ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਤੇ ਪਿਓ ਆਪਣੀ ਧੀ ਨੂੰ ਆਪਣੇ ਘਰ ਬੈਂਡ ਵਾਜਿਆਂ ਨਾਲ ਲੈ ਕੇ ਆਇਆ ਜਿਸ ਦੀ ਸਾਰੇ ਪਾਸੇ ਤਾਰੀਫ ਹੋ ਰਹੀ ਹੈ I

ਤੁਹਾਨੂੰ ਦੱਸਣਾ ਚਾਹੁਣੇ ਹਾਂ ਕੀ ਝਾਰਖੰਡ ਦੇ ਪ੍ਰੇਮ ਗੁਪਤਾ ਨੇ 28 ਅਪ੍ਰੈਲ 2022 ਨੂੰ ਆਪਣੀ ਧੀ ਦਾ ਵਿਆਹ ਸਚਿਨ ਕੁਮਾਰ ਨਾਲ ਬਹੁਤ ਹੀ ਧੂਮ ਧਾਮ ਨਾਲ ਵਿਆਹ ਕੀਤਾ ਜੋ ਕੀ ਸਹਾਇਕ ਇੰਜੀਨਿਅਰ ਦੀ ਨੌਕਰੀ ਕਰਦਾ ਸੀ I ਪਿਓ ਨੂੰ ਉਮੀਦ ਸੀ ਕੀ ਮੇਰਾ ਜਮਾਈ ਵਧੀਆ ਨੌਕਰੀ ਕਰਦਾ ਹੈ ਤੇ ਵੀ ਪਰਿਵਾਰ ਪੜਿਆ-ਲਿਖਿਆ ਹੈ, ਮੇਰੀ ਧੀ ਇਸ ਘਰ ਵਿੱਚ ਖੁਸ਼ੀ ਵਸੂ ਪਰ ਸਹੁਰੇ ਪਰਿਵਾਰ ਨੇ ਇਕ ਬੇਵਸ ਪਿਓ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ I

ਸਹੁਰਾ ਪਰਿਵਾਰ ਧੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ ਕਦੇ ਉਸਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੰਦੇ ਸੀ ਤੇ ਕਦੇ ਉਸ ਤੇ ਅਣਮਨੁੱਖੀ ਤਸ਼ੱਦਦ ਕਰਦੇ ਸੀ I ਬਾਅਦ ਵਿੱਚ ਕੁੜੀ ਨੂੰ ਇਹ ਸੁਣਕੇ ਬਹੁਤ ਹੈਰਾਨੀ ਤੇ ਗੁੱਸਾ ਆਇਆ ਕੀ ਉਸਦੇ ਪਤੀ ਸਚਿਨ ਕੁਮਾਰ ਦੇ ਪਹਿਲਾ ਵੀ 2 ਵਿਆਹ ਹੋ ਚੁਕੇ ਹਨ ਤਾਂ ਉਸਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਤੇ ਪਿਤਾ ਆਪਣੀ ਧੀ ਨੂੰ ਬਚਾਉਣ ਧੀ ਦੇ ਸਹੁਰੇ ਘਰ ਬੈਂਡ ਵਾਜੇ ਲੈਕੇ ਪਹੁੰਚ ਗਿਆ ਤੇ ਆਪਣੀ ਧੀ ਨੂੰ ਧੂਮ ਧਾਮ ਨਾਲ ਆਪਣੇ ਘਰ ਲੈ ਆਇਆ I
- Advertisement -

ਦਰਅਸਲ ਆਪਣੇ ਪੰਜਾਬ ਵਿੱਚ ਮਾਹੌਲ ਉਲਟ ਹੈ ਅਗਰ ਆਪਣੇ ਸਹੁਰੇ ਪਰਿਵਾਰ ਵਲੋਂ ਕੁੜੀ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਕੁੜੀ ਦੇ ਪੇਕੇ ਘਰ ਵਾਲੇ ਕੁੜੀ ਨੂੰ ਇਹ ਨਸੀਅਤ ਦਿੰਦੇ ਹਨ ਕੀ ਇਹ ਉਸਦਾ ਅਸਲੀ ਘਰ ਹੈ ਅਸੀਂ ਕੁੱਝ ਨੀ ਕਰ ਸਕਦੇ ਪਰ ਝਾਰਖੰਡ ਦੇ ਇਸ ਪਿਓ ਦੇ ਆਪਣੀ ਧੀ ਪ੍ਰਤੀ ਇਸ ਪਿਆਰ ਨੇ ਸਮਾਜ ਦੀ ਉਦਾਰਣ ਹੀ ਬਦਲ ਦਿੱਤੀ ਜਿਸ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ I