ਪੀਜ਼ਾ ਡਲਿਵਰੀ ਕਰਨ ਵਾਲੇ ਨੇ ਲੋਨ ਲੈਕੇ ਘਰਵਾਲੀ ਨੂੰ ਕਰਵਾਇਆ ਨਰਸਿੰਗ ਦਾ ਕੋਰਸ, ਕੋਰਸ ਕਰ ਨੌਕਰੀ ਮਿਲਦੇ ਘਰਵਾਲੀ ਆਪਣੇ ਪ੍ਰੇਮੀ ਨਾਲ ਫਰਾਰ
ਇਹ ਖਬਰ ਝਾਰਖੰਡ ਦੇ ਇਕ ਪੀਜ਼ਾ ਡਲਿਵਰੀ ਕਰਨ ਵਾਲੇ ਦੀ ਹੈ ਜੋ ਕੀ ਘਰ ਦੇ ਹਾਲਤ ਦੇਖਦੇ ਹੋਏ ਗਰੀਬੀ ਦੂਰ ਕਰਨ ਲਈ ਪੀਜ਼ਾ ਡਲਿਵਰੀ ਦੀ ਨੌਕਰੀ ਕਰਨ ਲੱਗ ਜਾਂਦਾ ਹੈ ਤੇ ਉਹ ਆਪਣੀ ਪਤਨੀ ਨੂੰ ਨਰਸਿੰਗ ਦਾ ਕੋਰਸ ਕਰਵਾਉਣ ਦੀ ਸੋਚ ਲੈਂਦਾ ਹੈ ਤੇ ਜਦ ਉਹ ਇਸ ਗੱਲ ਦੀ ਆਪਣੇ ਦੋਸਤਾਂ ਨਾਲ ਸਲਾਹ ਕਰਦਾ ਹੈ ਤਾ ਉਸ ਨੂੰ ਇਹ ਕੋਰਸ ਆਪਣੀ ਪਤਨੀ ਨੂੰ ਕਰਵਾਉਣਾ ਸਹੀ ਲੱਗਦਾ ਹੈ

ਜਦ ਪੀਜ਼ਾ ਡਲਿਵਰੀ ਕਰਨ ਵਾਲਾ ਆਪਣੀ ਘਰ ਵਾਲੀ ਨਾਲ ਇਸ ਚੀਜ ਦੀ ਸਲਾਹ ਕਰਦਾ ਹੈ ਤਾ ਪਹਿਲਾ ਓਹਨਾ ਨੂੰ ਇਸ ਚੀਜ ਦੀ ਚਿੰਤਾ ਹੋ ਜਾਂਦੀ ਹੈ ਕੀ ਕੋਰਸ ਦੀ ਫੀਸ ਦਾ ਇੰਤਜਾਮ ਕਿਵੇਂ ਹੋਵੇਗਾ ਤੇ ਫਿਰ ਉਹ ਪੀਜ਼ਾ ਡਲਿਵਰੀ ਕਰਨ ਵਾਲਾ ਆਪਣੀ ਮਾਤਾ ਦੇ ਸੋਨੇ ਦੇ ਸਮਾਨ ਤੇ ਲੋਨ ਲੈਕੇ ਪੜਾਈ ਕਰਨ ਦੀ ਸੋਚਦੇ ਹਨ ਤੇ ਇਸ ਗੱਲ ਦੋਨੇ ਪਤੀ ਪਤਨੀ ਦੀ ਰਾਏ ਬਣ ਜਾਂਦੀ ਹੈ ਤੇ ਇਹ ਵੀ ਸੋਚ ਲੈਂਦੇ ਹਨ ਕੇ ਜਦ ਕੋਰਸ ਪੂਰਾ ਹੋ ਜਾਵੇਗਾ ਤੇ ਨੌਕਰੀ ਮਿਲ ਜਾਵੇਗੀ ਤਾ ਇਹ ਸੋਨੇ ਦਾ ਸਮਾਨ ਛੁਡਵਾ ਲਵਾਗੇ ਤੇ ਉਹ ਪੀਜ਼ਾ ਡਲਿਵਰੀ ਕਰਨ ਵਾਲਾ ਆਪਣੀ ਪਤਨੀ ਨੂੰ ਨਰਸਿੰਗ ਦਾ ਕੋਰਸ ਕਰਵਾਉਣ ਲੱਗ ਜਾਂਦਾ ਹੈ

ਜਦ 4 ਸਾਲ ਬਾਦ ਉਸਦੀ ਪਤਨੀਂ ਦਾ ਕੋਰਸ ਪੂਰਾ ਹੋ ਜਾਂਦਾ ਹੈ ਤਾ ਉਸ ਨੂੰ 1 ਸਾਲ ਦੇ ਅੰਦਰ ਨੌਕਰੀ ਮਿਲ ਜਾਂਦੀ ਹੈ ਤੇ ਜਦ ਉਸ ਦਾ ਪਤੀ ਪੀਜ਼ਾ ਡਲਿਵਰੀ ਕਰਨ ਵਾਲਾ ਸੋਚਦਾ ਹੈ ਕੇ ਹੁਣ ਸਬ ਕੁਝ ਸਹੀ ਹੋ ਜਾਵੇਗਾ ਤੇ ਉਸ ਦੀ ਮਾਤਾ ਦਾ ਗਹਿਣੇ ਧਰਿਆ ਸਮਾਨ ਛੁਡਵਾ ਲੈਣਾ ਚਾਹੀਦਾ ਹੈ ਤਾ ਉਸ ਦੀ ਪਤਨੀ ਉਸ ਨੂੰ ਕੁਝ ਸਮਾਂ ਹੋਰ ਰੁਕਣ ਲਈ ਕਹਿ ਦਿੰਦੀ ਹੈ ਤੇ ਕੁਝ ਦੀਨਾ ਬਾਅਦ ਉਸ ਪੀਜ਼ਾ ਡਲਿਵਰੀ ਕਰਨ ਵਾਲੇ ਦੀ ਪਤਨੀ ਬਿਨਾ ਦੱਸੇ ਘਰੋਂ ਕੀਤੇ ਚਲੀ ਜਾਂਦੀ ਹੈ ਤੇ ਜਦ ਉਹ ਪੀਜ਼ਾ ਡਲਿਵਰੀ ਕਰਨ ਵਾਲਾ ਪਤਾ ਕਰਦਾ ਹੈ ਤਾ ਉਸਨੂੰ ਪਤਾ ਲੱਗਦਾ ਹੈ ਕੇ ਉਸਦੀ ਪਤਨੀ ਆਪਣੇ ਕਿਸੇ ਪ੍ਰੇਮੀ ਨਾਲ ਫਰਾਰ ਹੋ ਚੁਕੀ ਹੈ ਉਸਤੋਂ ਬਾਅਦ ਉਹ ਝਾਰਖੰਡ ਦੇ ਠਾਣੇ ਦੇ ਇਸ ਚੀਜ ਦੀ ਸ਼ਕਾਇਤ ਕਰਦਾ ਹੈ ਤੇ ਪੁਲਿਸ ਦੀ ਜਾਂਚ ਹਜੇ ਤਕ ਉਸ ਪ੍ਰੇਮੀ ਜੋੜੇ ਨੂੰ ਲੱਭਣ ਚ ਜਾਰੀ ਹੈ