ਜਲੰਧਰ ਵਿੱਚ ਫਰਿੱਜ ਦਾ ਕੰਪਰੈਸਰ ਫੱਟਣ ਨਾਲ ਹੋਇਆ ਧਮਾਕਾ, ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌ*ਤ
ਜਲੰਧਰ ਦੇ ਵਿਚ ਲੰਘੀ ਰਾਤ ਇੱਕ ਅਜਿਹੀ ਘਟਨਾ ਘਟੀ ਜਿਸ ਨੂੰ ਸੁਣਕੇ ਪੂਰੇ ਇਲਾਕੇ ਵਿਚ ਸਹਿਮ ਦੇ ਮਾਹੌਲ ਬਣ ਗਿਆ, ਤੁਹਾਨੂੰ ਦੱਸਦੇ ਹੋਏ ਬਹੁਤ ਅਫਸੋਸ ਹੋ ਰਿਹਾ ਕੀ ਜਲੰਧਰ ਦੇ ਵਿਚ ਪਿਛਲੀ ਰਾਤ ਇਕੋ ਪਰਿਵਾਰ ਦੇ 6 ਜੀਆਂ ਦੀ ਮੌ*ਤ ਹੋ ਗਈ ਹੈ ਜਿਸ ਦੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ I
ਗੁਆਂਢੀਆਂ ਦੇ ਦੱਸੇ ਮੁਤਾਬਿਕ ਰਾਤ ਨੂੰ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ ਜਿਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ ਦੇਖਣ ਤੇ ਪਤਾ ਚੱਲਿਆ ਕੀ ਧਮਾਕਾ ਹੋਰ ਕੀਤੇ ਨੀ ਸਾਡੇ ਗੁਆਂਢ ‘ਚ ਹੋਇਆ ਹੈ ਤੇ ਘਰ ਦੇ ਵਿੱਚ ਫਰਿੱਜ ਦਾ ਕੰਪਰੈਸਰ ਫੱਟਣ ਦੇ ਨਾਲ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਕੇ ਤੇ ਮੌ*ਤ ਹੋ ਗਈ I ਜਿਸ ਦੇ ਵਿੱਚ 3 ਬੱਚੇ, ਇੱਕ ਬੱਚਿਆਂ ਦੀ ਮਾਂ ਤੇ 1 ਬੱਚਿਆਂ ਦਾ ਦਾਦਾ ਸੀ I ਧਮਾਕੇ ਵਾਲੇ ਸਮੇਂ ਘਰ ਦੇ ਵਿੱਚ 7 ਜਣੇ ਮੌਜੂਦ ਸੀ ਤੇ ਘਰ ਦੇ ਅੰਦਰ 6 ਮੈਂਬਰ ਸੀ ਜਿਸ ਦੇ ਵਿੱਚੋ 5 ਦੀ ਮੌਤ ਮੌਕੇ ਤੇ ਹੋ ਗਈ ਤੇ ਬੱਚਿਆਂ ਦਾ ਬਾਪ ਬੁਰੀ ਤਰਾਂ ਜਖਮੀ ਹੋ ਸੀ ਜਿਸ ਨੂੰ ਲੁਧਿਆਣੇ ਰੈਫ਼ਰ ਕਰ ਦਿੱਤਾ ਸੀ ਤੇ ਅੱਜ ਸਵੇਰੇ ਉਸ ਦੀ ਵੀ ਮੌ*ਤ ਹੋ ਗਈ ਹੈ ਤੇ ਬੱਚਿਆਂ ਦੀ ਦਾਦੀ ਇਸ ਧਮਾਕੇ ਵਿੱਚ ਬਚ ਗਈ ਕਿਉਂਕਿ ਉਹ ਘਰ ਦੇ ਵੇਹੜੇ ਵਿੱਚ ਸੁੱਤੀ ਪਈ ਸੀ I
ਪਹਿਲਾਂ ਤਾਂ ਲੋਕਾਂ ਨੂੰ ਇਹ ਸੀ ਕੀ ਧਮਾਕਾ ਸਿਲੰਡਰ ਦੇ ਫੱਟਣ ਕਾਰਨ ਹੋਇਆ ਹੈ ਪਰ ਮਾਮਲੇ ਦੀ ਜਾਂਚ ਕਰਨ ਬਾਅਦ ਪਤਾ ਚੱਲਿਆ ਕੀ ਧਮਾਕਾ ਸਿਲੰਡਰ ਫੱਟਣ ਨਾਲ ਨਹੀਂ ਸਗੋਂ ਫਰਿੱਜ ਦੇ ਕੰਪਰੈਸਰ ਦੀ ਗੈਸ ਲੀਕ ਹੋਣ ਨਾਲ ਹੋਇਆ I ਮ੍ਰਿਤਕਾ ਦੀ ਪਹਿਚਾਣ ਯਸ਼ਪਾਲ ਘਈ (70), ਰੁਚੀ ਘਈ (40), ਮਨਸ਼ਾ (14), ਅਕਸ਼ੇ(10 ) , ਦੀਆਂ (12) ਅਤੇ ਇੰਦਰਪਾਲ ਵਜੋਂ ਹੋਈ I