ਇੰਸਪੈਕਟਰ ਯਾਦਵਿੰਦਰ ਸਿੰਘ ਮਲੇਰਕੋਟਲਾ ਚ ਨਸ਼ਾ ਰੋਕਣ ਲਈ ਲਾਇਆ ਕੈਂਪ
ਮਲੇਰਕੋਟਲਾ ਸਿਟੀ 1 ਤੋਂ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਪਿਛਲੇ ਲੰਮੇ ਸਮੇ ਤੋਂ ਨਸ਼ੇ ਦੇ ਸੋਦਾਗਰਾਂ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਜਿਸ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਮਾਲੇਰਕੋਟਲਾ ਦੇ ਕਈ ਸਕੂਲਾਂ ਦੇ ਬੱਚਿਆਂ ਨੂੰ ਨਸ਼ੇ ਦੇ ਨੁਕਸਾਨ ਜਾਂ ਨਸ਼ਾ ਤੋਂ ਬਚਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ
ਮਿਤੀ 21 – 09 – 2023 ਨੂੰ ਮਲੇਰਕੋਟਲਾ ਦੇ ਇਸਲਾਮਿਆ ਸਕੂਲ ਵਿਚ SSP ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਨਿਰਦੇਸ਼ਾ ਅਨੂਸਾਰ ਨਸ਼ਾ ਦੀ ਰੋਕ ਥਾਮ ਸੰਬੰਧੀ ਕੈਂਪ ਲਾਇਆ ਗਿਆ ਜਿਸ ਦੇ ਵਿਚ ਸਕੂਲ ਦੇ ਵਿਦਿਆਰਥੀ, ਅਧਿਆਪਕ ਤੇ ਮੁੱਖ ਅਧਿਆਪਕ ਸ਼ਾਮਲ ਸਨ ਤੇ ਇੰਸਪੈਕਟਰ ਯਾਦਵਿੰਦਰ ਸਿੰਘ ਵਲੋਂ ਇਹਨਾਂ ਨੂੰ ਨਸ਼ੇ ਕਰਨ ਦੇ ਨੁਕਸਾਨ ਵਾਰੇ ਜਾਣੂ ਕਰਵਾਇਆ
ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕੁਝ ਦਿਨ ਪਹਿਲਾ ਹੀ ਮਾਲੇਰਕੋਟਲਾ ਦੇ ਵਿਚ ਥਾਣਾ ਸਿਟੀ 1 ਦੇ ਵਿਚ ਆਏ ਹਨ ਤੇ ਕੁਝ ਦਿਨਾਂ ਦੇ ਵਿਚ ਹੀ ਤਕਰੀਬਨ 8 ਸਕੂਲਾਂ ਦੇ ਵਿਚ ਇਸ ਤਰਾਂ ਦੇ ਨਸ਼ਾ ਰੋਕੂ ਕੈਂਪ ਲਗਾਏ ਜਾ ਚੁਕੇ ਹਨ ਤੇ ਜਿਸ ਦੇ ਦੌਰਾਨ ਸਾਰੇ ਸਕੂਲ ਦੇ ਵਿਦਿਆਰਥੀ, ਅਧਿਆਪਕ ਤੇ ਮੁੱਖ ਅਧਿਆਪਕ ਤੋਂ ਹੱਥ ਅੱਗੇ ਕਰਵਾ ਕਦੇ ਨਸ਼ਾ ਨਾ ਕਰਨ ਦੀ ਸੌਂਹ ਵੀ ਖਵਾਈ ਗਈ ਤੇ ਇਹ ਸਾਰਾ ਪ੍ਰੋਗਰਾਮ ਯੁਵਾ ਸਾਂਝ ਪ੍ਰੋਗਰਾਮ ਦੇ ਬੈਨਰ ਹੇਠ ਕੀਤਾ ਗਿਆ
- Advertisement -
ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕੁਝ ਦਿਨ ਪਹਿਲਾ ਹੀ ਮਾਲੇਰਕੋਟਲਾ ਦੇ ਵਿਚ ਥਾਣਾ ਸਿਟੀ 1 ਦੇ ਵਿਚ ਆਏ ਹਨ ਤੇ ਓਹਨਾ ਦੇ ਆਉਣ ਨਾਲ ਪੂਰੇ ਮਾਲੇਰਕੋਟਲਾ ਵਾਸੀਆਂ ਦੇ ਵਿਚ ਖੁਸ਼ੀ ਦੇ ਲਹਿਰ ਬਣੀ ਹੋਈ ਹੈ ਤੇ ਇਹ ਗੱਲਾਂ ਵੀ ਹੋ ਰਹੀਆਂ ਹਨ ਕੇ ਇੰਸਪੈਕਟਰ ਯਾਦਵਿੰਦਰ ਸਿੰਘ ਜਿਸ ਵੀ ਠਾਣੇ ਦੇ ਵਿਚ ਗਏ ਹਨ ਓਥੇ ਓਹਨਾ ਨੇ ਆਪਣੀ ਇਕ ਵੱਖਰੀ ਛਾਪ ਛੱਡੀ ਹੈ ਤੇ ਨਸ਼ੇ ਦੇ ਸੋਦਾਗਰਾਂ ਦਾ ਲੱਕ ਤੋੜਿਆ ਹੈ ਤੇ ਮਾਲੇਰਕੋਟਲਾ ਵਾਸੀਆਂ ਨੇ ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹ ਵੀ ਕਿਹਾ ਕੇ ਮਾਲੇਰਕੋਟਲਾ ਸ਼ਹਿਰ ਦੇ ਵਿੱਚੋ ਨਸ਼ਾ ਖਤਮ ਕਰਨ ਲਈ ਇੰਸਪੈਕਟਰ ਯਾਦਵਿੰਦਰ ਸਿੰਘ ਦਾ ਹਰ ਤਰਾਂ ਸਾਥ ਦੇਵਾਗੇ ਤਾਂ ਜੋ ਮਾਲੇਰਕੋਟਲਾ ਸ਼ਹਿਰ ਨਸ਼ਾ ਮੁਕਤ ਹੋ ਸਕੇ ਤੇ ਚੋਰੀ ਦੀਆ ਵਾਰਦਾਤਾਂ ਘੱਟ ਹੋ ਸਕਣ