ਹਾਲੀਵੁੱਡ ਵਿੱਚ AI (Artificial Intelligence) ਖ਼ਿਲਾਫ ਹੜਤਾਲ, ਹਾਲੀਵੁੱਡ ਫ਼ਿਲਮਾਂ ਬਣਨੀਆਂ ਹੋਈਆਂ ਬੰਦ ?
ਦੁਨੀਆਂ ਤੇ ਅਜਿਹਾ ਕੋਈ ਇਨਸਾਨ ਨਹੀਂ ਜਿਸਨੇ ਹਾਲੀਵੁੱਡ ਦੀ ਮੂਵੀਜ਼ ਨਾ ਦੇਖੀ ਹੋਵੇ, ਹਾਲੀਵੁੱਡ ਦਾ ਨਾਮ World Film ਇੰਡਸਟਰੀ ਵਿਚ ਪਹਿਲੇ ਸਥਾਨ ਤੇ ਆਉਂਦਾ ਹੈ ਕਿਉਂਕਿ ਜਿੰਨੇ ਪੈਸੇ ਵਿਚ ਬਾਲੀਵੁੱਡ ਦੀਆਂ ਫ਼ਿਲਮਾਂ ਬਣਦੀਆਂ ਨੇ ਓਨੇ ਪੈਸੇ ਤਾਂ ਉਹ VFX ਵਿਚ ਲਗਾ ਦਿੰਦੇ ਨੇ, ਤੁਸੀਂ ਸੋਚੋ ਜੇਕਰ ਹੌਲੀਵੁੱਡ ਮੂਵੀਜ਼ ਬਣਨਾ ਬੰਦ ਹੋ ਜਾਣ ਤਾਂ ਕੀ ਹੋਵੇਗਾ, ਕਿਉਂਕਿ ਹਾਲੀਵੁੱਡ ਐਕਟਰਾਂ, ਲੇਖਕਾਂ, ਡਿਰੈਕਟਰਾਂ ਆਦਿ ਨੇ ਹਾਲੀਵੁੱਡ ਵਿਚ ਹੜਤਾਲ ਕਰ ਦਿਤੀ ਹੈ ਤੇ ਫ਼ਿਲਮਾਂ ਬਣਾਉਣੀਆਂ ਬੰਦ ਕਰ ਦਿਤੀਆਂ ਹਨ I
ਹਾਲੀਵੁੱਡ ਐਕਟਰਾਂ, ਲੇਖਕਾਂ, ਡਿਰੈਕਟਰਾਂ ਆਦਿ ਨੇ ਹੜਤਾਲ ਇਸ ਕਰਕੇ ਕੀਤੀ ਹੈ ਕਿਉਂਕਿ ਐਡੀਟਿੰਗ Technology ਵਿਚ AI (Artificial Intelligence) ਆ ਗਿਆ ਹੈ, ਜਿਸ ਕਰਕੇ ਹਾਲੀਵੁੱਡ ਨਾਲ ਸੰਬੰਧਿਤ ਲੋਕਾਂ ਨੂੰ ਡਰ ਹੈ ਕਿ ਕੀਤੇ ਓਹਨਾ ਦਾ AI (Artificial Intelligence) ਦੀ ਵਜ੍ਹਾ ਨਾਲ ਕੰਮ ਨਾ ਬੰਦ ਹੋ ਜਾਵੇ,ਕਿਉਂਕਿ AI (Artificial Intelligence) ਇਕ ਅਜਿਹੀ Technology ਹੈ ਜਿਸ ਨਾਲ ਫਿਲਮ ਦਾ ਜ਼ਿਆਦਾਤਰ ਕੰਮ ਕੰਪਿਊਟਰ ਤੇ ਈ ਹੋ ਜਾਵੇਗਾ, ਜਿਸ ਨਾਲ ਫਿਲਮ ਨਾਲ ਸੰਬਧਿਤ ਲੋਕਾਂ ਨੂੰ ਆਪਣਾ ਕੰਮ ਠੱਪ ਹੋ ਜਾਣ ਦਾ ਡਰ ਹੈ I
ਸਭ ਤੋਂ ਪਹਿਲਾਂ ਤਾਂ ਹੜਤਾਲ ਲੇਖਕਾਂ ਦੁਆਰਾ ਕੀਤੀ ਗਈ, ਲੇਖਕਾਂ ਦੀਆਂ ਦੋ ਮੰਗਾ ਸਨ, ਪਹਿਲੀ ਮੰਗ ਇਹ ਸੀ ਕਿ ਜੋ ਫ਼ਿਲਮਾਂ ਸਾਡੀਆਂ ਲਿਖੀਆਂ ਹਨ, ਓਹਨਾ ਫ਼ਿਲਮਾਂ ਵਿਚ ਸਾਨੂੰ ਫਿਲਮ ਦੀ ਕਮਾਈ ਦਾ ਕੁੱਝ ਹਿੱਸਾ ਦਿੱਤਾ ਜਾਵੇ ਤੇ ਦੂਜੀ ਮੰਗ ਇਹ ਸੀ ਕਿ AI (Artificial Intelligence) ਤੇ ਕਾਨੂੰਨ ਬਣਾਇਆ ਜਾਵੇ ਜਿਸ ਵਿਚ ਹਾਲੀਵੁੱਡ ਫ਼ਿਲਮਾਂ ਨਾਲ ਸੰਬਧਿਤ ਲੋਕਾਂ ਦੇ ਕਿਤੇ ਦੀ ਸੁਰੱਖਿਆ ਦੀ ਜਿੰਮੇਵਾਰੀ ਲਈ ਜਾਵੇ I
- Advertisement -
AI (Artificial Intelligence) ਦੇ ਆਉਣ ਨਾਲ ਬਹੁਤ ਸਾਰੇ ਲੋਕਾਂ ਵਿਚ ਮਤਭੇਦ ਹੈ, ਕਈ ਲੋਕ ਤਾਂ ਇਸ ਨੂੰ ਫਿਲਮ ਇੰਡਸਟਰੀ ਲਈ ਵਰਦਾਨ ਸਮਝਦੇ ਨੇ ਤੇ ਕਈ ਲੋਕ AI (Artificial Intelligence) ਨੂੰ ਫਿਲਮ ਇੰਡਸਟਰੀ ਦਾ ਅੰਤ ਸਮਝਦੇ ਨੇ ਕਿਉਂਕਿ ਇਸ ਨਾਲ ਬਹੁਤ ਸਾਰੇ ਲੋਕਾਂ ਦੇ ਰੁਜਗਾਰ ਖੋਹਣ ਦਾ ਡਰ ਹੈ, ਤੁਸੀਂ ਕਿ ਕਹਿਣਾ ਚਾਹੋਂਗੇ ਨਵੀਂ ਆਈ ਟੈਚਨੋਲੋਜੀ AI (Artificial Intelligence) ਬਾਰੇ, ਸਾਨੂੰ ਕਾਮੈਂਟ Box ਵਿਚ ਜਰੂਰ ਦੱਸੋ I
ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਵੀ ਦੇਸ਼ ਵਿਦੇਸ਼ ਦੀਆਂ ਤਾਜਾਂ ਜਾਣਕਾਰੀਆਂ ਮਿਲ ਸਕਣ I