ਗੁਰੂਘਰਾਂ ਵਿਚ ਚੱਲ ਰਹੀ ਕੜਾਹ ਪ੍ਰਸਾਦ ਲਈ 10 ਰੁਪਏ ਵਾਲੀ ਪਰਚੀ ਬੰਦ ਦਾ ਉਠਿਆ ਵਿਵਾਦ
ਕਾਫੀ ਟਾਇਮ ਤੋਂ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਗੁਰੂਘਰ ਪ੍ਰਸਾਦ ਵਾਲੇ ਕਾਊਂਟਰ ਉੱਪਰ ਲਿਖਿਆ ਸੀ ਕਿ ਮੱਥਾ ਟੇਕਣ ਲਈ ਪ੍ਰਸਾਦ ਲੈਣ ਲਈ 10 ਰੁਪਏ ਵਾਲੀ ਪਰਚੀ ਬੰਦ ਹੈ ਜੀ I ਇਸ ਵਾਇਰਲ ਪੋਸਟ ਨੇ ਸਿੱਖ ਸਿਧਾਂਤਾਂ ਉੱਪਰ ਇਕ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ ਅਤੇ ਗਰੀਬ ਸ਼ਰਧਾਲੂਆਂ ਦੇ ਮਨ ਨੂੰ ਠੇਸ ਵੀ ਪਹੁੰਚੀ ਹੈ I
ਗੁਰੂਘਰਾਂ ਵਿਚ ਜੋ ਇਹ ਚੱਲ ਰਿਹਾ ਹੈ ਇਹ ਗੁਰੂ ਦੇ ਸਿਧਾਤਾਂ ਤੇ ਬਿਲਕੁਲ ਉਲਟ ਹੈ ਗੁਰੂ ਸਾਹਿਬਾਨ ਨੇ ਗੁਰੂਘਰ ਇਸ ਕਰਕੇ ਬਣਾਏ ਸੀ ਤਾਂ ਕਿ ਲੋਕ ਗੁਰਬਾਣੀ ਦੇ ਲੜ ਲੱਗ ਕੈ ਆਪਣਾ ਜੀਵਨ ਸਵਾਰ ਸਕਣ ਪਰ ਅਜੋਕੇ ਗੁਰੂਘਰਾਂ ਵਿਚ ਚਿੱਟੇ ਕੱਪੜਿਆਂ ਵਿਚ ਬੈਠੇ ਘੜੱਮ ਚੌਧਰੀਆਂ ਨੇ ਗੁਰੂਘਰਾਂ ਨੂੰ ਵਪਾਰ ਦਾ ਸਾਧਨ ਬਣਾ ਲਿਆ I ਇਸ ਤਰਾਂ ਜਾਪ ਰਿਹਾ ਹੈ ਜਿਵੇ ਇਹਨਾਂ ਦੇ ਪਿੱਛੇ ਕੋਈ ਬਹੁਤ ਵੱਡੀ ਸਿੱਖ ਵਿਰੋਧੀ ਪਾਵਰ ਕੰਮ ਕਰ ਰਹੀ ਹੋਵੇ ਈ
ਵੈਸੇ ਤਾਂ SGPC ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ) ਗੁਰੂਘਰ ਦੇ ਹਰ ਮਸਲੇ ਵਿਚ ਆਪਣਾ ਬਿਆਨ ਦਿੰਦੀ ਹੈ ਪਰ SGPC ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ) ਨੂੰ ਚਾਹੀਦਾ ਹੈ ਕਿ ਗੁਰੂਘਰਾਂ ਪ੍ਰਸਾਦ ਦੇ ਨਾਮ ਤੇ ਚੱਲ ਰਹੇ ਇਸ ਵਪਾਰ ਤੇ ਵੀ ਵਿਸੇਸ ਧਿਆਨ ਦਿੱਤਾ ਜਾਵੇ ਤਾਂ ਜੋ ਗਰੀਬ ਇਨਸਾਨ ਵੀ ਜਿਸ ਕੋਲ ਪੈਸੇ ਨਹੀਂ ਹਨ ਉਹ ਵੀ ਪ੍ਰਸਾਦ ਲੈ ਸਕੇ ਕਿਉਂਕਿ ਗੁਰੂ ਸਾਹਿਬਾਨ ਨੇ ਵੀ ਕਿਹਾ ਸੀ ਕਿ ਗੁਰੂਘਰ ਵਿਚ ਸਭ ਇਨਸਾਨ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ ਸਭ ਇਕ ਹਨ I
- Advertisement -
ਇਸ ਗੱਲ ਤੋਂ ਇਹ ਵੀ ਸਪਸ਼ੱਟ ਹੁੰਦਾ ਹੈ ਕਿ ਸ਼ਰਧਾ ਤੇ ਪੈਸੇ ਦਾ ਬਹੁਤ ਵੱਡਾ ਮੇਲ ਹੈ ਕਿਉਂਕਿ ਫੇਰ ਤਾਂ ਜਿਸ ਇਨਸਾਨ ਕੋਲ ਪੈਸੇ ਜ਼ਿਆਦਾ ਹਨ ਉਹ ਹਜਾਰਾਂ ਦੀ ਵੀ ਦੇਗ ਪ੍ਰਸਾਦ ਕਰਵਾ ਸਕਦਾ ਹੈ ਅਤੇ ਜਿਸ ਗਰੀਬ ਇਨਸਾਨ ਕੋਲ 10 ਰੁਪਏ ਹਨ ਉਸ ਦੀ ਗੁਰੂ ਪ੍ਰਤੀ ਸ਼ਰਧਾ ਬਿਲਕੁਲ ਨਹੀਂ ਹੈ ਫੇਰ ਤਾਂ ਗੁਰੂ ਸਾਹਿਬਾਨ ਵੀ ਪੈਸੇ ਵਾਲਿਆਂ ਦੀਆਂ ਅਰਦਾਸਾਂ ਹੀ ਪੁਰੀਆ ਕਰਨਗੇ I
ਪਿਛਲੇ ਲੰਬੇ ਸਮੇਂ ਤੋਂ ਇਕ ਵਿਵਾਦ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਸਿੱਧਾ Live ਪ੍ਰਸਾਰਣ ਇਕ ਨਿਜੀ ਚੈਨਲ ਨੂੰ ਦੇਣ ਵਾਲਾ ਵੀ ਚਲ ਰਿਹਾ ਸੀ ਕਿਉਂਕਿ ਉਹ ਚੈਨਲ ਫ੍ਰੀ ਵਾਲਾ ਚੈਨਲ ਨਹੀਂ ਹੈ ਜਿਸ ਕਰਕੇ ਉਹ ਚੈਨਲ ਗੁਰਬਾਣੀ ਨੂੰ Live ਕਰਕੇ ਕਰੋੜਾਂ ਰੁਪਏ ਕਮਾ ਰਿਹਾ ਸੀ I ਮੌਜੂਦਾ ਸਰਕਾਰ ਨੇ ਇਸ ਗੱਲ ਦਾ ਖੁੱਲ੍ਹ ਕਿ ਵਿਰੋਧ ਵੀ ਕੀਤਾ ਗਿਆ ਸੀ ਕਿ ਗੁਰਬਾਣੀ ਨੂੰ ਇਸ ਤਰਾਂ ਵੇਚਣਾ ਗੁਰੂ ਦੀ ਸਿੱਖਿਆ ਦੇ ਬਿਲਕੁਲ ਉਲਟ ਹੈ I