ਫਾਜਿਲਕਾ ‘ਚ 2 ਨਿਹੰਗ ਸਿੰਘਾਂ ਦਾ ਭਰੇ ਬਾਜ਼ਾਰ ਵਿੱਚ ਕਤ*ਲ, ਦੋਵੇਂ ਪਿਓ ਪੁੱਤ ਸਨ
ਉਹ ਵੀ ਸਮਾਂ ਸੀ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਪੰਜਾਬ ਦੇ ਵਿਚ ਹਰ ਰੋਜ ਅਜਿਹਾ ਕੁੱਝ ਨਾ ਕੁੱਝ ਵਾਪਰਦਾ ਰਹਿੰਦਾ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ ਹਾਲ ਹੀ ਵਿਚ ਫਾਜਿਲਕਾ ਤੋਂ ਇਕ ਅਜਿਹੀ ਖਬਰ ਸੁਣਨ ਨੂੰ ਆਈ ਹੈ ਜਿਸ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ I ਤੁਹਾਨੂੰ ਦੱਸਣਾ ਚਾਹੁਣੇ ਆ ਕੀ ਫਾਜਿਲਕਾ ਦੇ ਪਿੰਡ ਮਾਹੂਆਣਾ ਬੱਸ ਅੱਡੇ ਤੇ 2 ਨਿਹੰਗ ਸਿੰਘਾਂ ਦਾ ਕਤ*ਲ ਹੋ ਗਿਆ ਹੈ I
ਫਾਜਿਲਕਾ ਵਿੱਚ ਜੋ ਨਿਹੰਗ ਸਿੰਘਾਂ ਦਾ ਕਤ*ਲ ਹੋਇਆ ਹੈ ਉਹ ਪਿਓ ਪੁੱਤ ਸਨ I ਪਿਓ ਦਾ ਨਾਮ ਪ੍ਰਤਾਪ ਸਿੰਘ ਤੇ ਪੁੱਤ ਦਾ ਨਾਮ ਗਗਨਦੀਪ ਸਿੰਘ ਸੀ I ਨਿਹੰਗ ਸਿੰਘਾਂ ਦੇ ਰਿਸ਼ਤੇਦਾਰਾਂ ਨੇ ਹੀ ਦੋਵਾਂ ਦਾ ਕਤ*ਲ ਕੀਤਾ ਹੈ I ਮ੍ਰਿਤਕ ਦੀ ਆਪਣੇ ਰਿਸ਼ਤੇਦਾਰਾਂ ਨਾਲ ਕਿਸੇ ਗੱਲ ਨੂੰ ਲੈਕੇ ਰੰਜਿਸ਼ ਚਲਦੀ ਸੀ I ਪੁਲਿਸ ਨੇ ਦੱਸਿਆ ਕੀ ਇੱਕ ਦਿਨ ਪਹਿਲਾ ਇਹਨਾਂ ਦੋਵੇਂ ਧਿਰਾਂ ਦਾ ਰਾਜੀਨਾਮਾ ਵੀ ਹੋਇਆ ਸੀ ਪਰ ਪੁਰਾਣੀ ਰੰਜਿਸ਼ ਦੇ ਚਲਦਿਆਂ ਰਿਸ਼ਤੇਦਾਰਾਂ ਨੇ ਪਿਓ ਪੁੱਤਾਂ ਦਾ ਕਤ*ਲ ਕਰ ਦਿੱਤਾ I
ਮ੍ਰਿਤਕ ਦੇ ਪਰਿਵਾਰ ਦੇ ਦਿੱਤੇ ਬਿਆਨ ਅਨੁਸਾਰ ਮ੍ਰਿਤਕ ਗਗਨਦੀਪ ਦਾ ਕਾਤ*ਲਾਂ ਨਾਲ ਕੁੱਝ ਸਮਾਂ ਪਹਿਲਾਂ ਲੜਾਈ ਝਗੜਾ ਹੋ ਗਿਆ ਸੀ ਜਿਸ ਦੇ ਚਲਦਿਆਂ ਓਹਨਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ I ਤੁਹਾਡਾ ਇਸ ਮਸਲੇ ਵਾਰੇ ਕੀ ਕਹਿਣਾ ਹੈ ਕੰਮੈਂਟ ਕਰਕੇ ਜਰੂਰ ਦਸਿਓ ਜੀ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰੋ ਜੀ I