ਦਿੱਲੀ ਦੇ ਇਸ ਮੰਤਰੀ ਦੇ ਘਰ ਵੱਜੀ ED ਦੀ ਰੇਡ, ਸ਼ਰਾਬ ਘੋਟਾਲੇ ਵਿੱਚ ਆਇਆ ਨਾਮ
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਸਕਲਾਂ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਕਿਉਂਕਿ ਕਈ ਸਾਲਾਂ ਤੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੀ ਜੇਲ ਦੀ ਹਵਾ ਖਾ ਰਹੇ ਹਨ ਤੇ ਅੱਜ ਸਵੇਰੇ ਆਪ ਦੇ ਸਾਂਸਦ ਸੰਜੇ ਸਿੰਘ ਦੇ ਘਰ ED ਨੇ ਛਾਪਾ ਮਾਰ ਦਿੱਤਾ ਤੇ ਉਸਦੇ ਘਰ ਦੀ ਤਲਾਸ਼ੀ ਲਈ ਗਈ, ਜਿਸ ਕਾਰਨ ਆਮ ਆਦਮੀ ਪਾਰਟੀ ਵਿੱਚ ਤਣਾਅ ਦਾ ਮਾਹੌਲ ਹੈ I

ਤੁਹਾਨੂੰ ਦੱਸਣਾ ਚਾਉਣੇ ਆ ਕੀ ਕਈ ਸਾਲ ਪਹਿਲਾਂ ਦਿੱਲੀ ਵਿੱਚ ਸ਼ਰਾਬ ਨੀਤੀ ਘੋਟਾਲਾ ਹੋਇਆ ਸੀ ਜੋ ਕੀ ਹੁਣ ਤੱਕ ਦੇ ਵੱਡੇ ਘੋਟਾਲਿਆਂ ਵਿਚੋਂ ਇੱਕ ਹੈ, ਜਿਸ ਕਾਰਨ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ED ਦੀ ਰੇਡ ਪਈ ਹੈ ਤੇ ਇਸਤੋਂ ਪਹਿਲਾਂ ਆਪ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੀ ਇਸ ਘੋਟਾਲੇ ਵਿੱਚ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਵਿੱਚ ਹਨ ਤੇ ਹੁਣ ਸੰਜੇ ਸਿੰਘ ਤੇ ED ਦੀ ਅੱਖ ਹੈ I ਮਨੀਸ਼ ਸਿਸੋਦੀਆਂ ਵੀ ਅਪਣੀ ਜ਼ਮਾਨਤ ਲਈ ਕਈ ਵਾਰ ਅਰਜ਼ੀ ਦੇ ਚੁੱਕੇ ਹਨ ਪਰ ਕੋਰਟ ਮਨੀਸ਼ ਸਿਸੋਦੀਆ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੰਦੀ ਹੈ I

ਸਭ ਤੋਂ ਪਹਿਲਾਂ ਇਹ ਮਾਮਲਾ CBI ਕੋਲ ਗਿਆ ਸੀ ਤੇ ਇਸ ਤੋਂ ਬਾਅਦ ED ਨੇ ਇਸ ਘੋਟਾਲੇ ਵਿੱਚ ਨਾਮਜ਼ਦ ਸਾਰੇ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ ਓਹਨਾ ਦਾ ਮੰਨਨਾ ਹੈ ਕੀ ਜੋ ਇਸ ਸ਼ਰਾਬ ਘੋਟਾਲੇ ਵਿੱਚ ਜੋ ਪੈਸੇ ਆਇਆ ਉਸਦਾ ਇਸਤੇਮਾਲ ਆਮ ਆਦਮੀ ਪਾਰਟੀ ਵਲੋਂ ਪੰਜਾਬ,ਗੋਆ ਦੀਆਂ ਇਲੈਕਸ਼ਨਾ ਦੌਰਾਨ ਕੀਤਾ ਗਿਆ I ਹੁਣ ਇਸ ਘੋਟਾਲੇ ਦੀ ਤਾਰ ਪੰਜਾਬ ਨਾਲ ਜੁੜਦੀ ਨਜ਼ਰ ਆ ਰਹੀ ਹੈ, ਦੇਖਣਾ ਇਹ ਹੋਵੇਗਾ ਕੀ ਹੁਣ ਪੰਜਾਬ ਵਿੱਚ ED ਦੀ ਰੈਡ ਕਿਹੜੇ ਕਿਹੜੇ ਮੰਤਰੀਆਂ ਉੱਪਰ ਪਵੇਗੀ ਤੇ ਪੰਜਾਬ ਵਿੱਚ ਕਿਹੜੇ ਕਿਹੜੇ ਵਿਅਕਤੀ ਦਾ ਪਰਦਾਫਾਸ਼ ਹੋਵੇਗਾ I
- Advertisement -

ਇਸ ਮਾਮਲੇ ਵਿੱਚ ਸੰਜੇ ਸਿੰਘ ਦਾ ਕਹਿਣਾ ਹੈ ਕੀ BJP ਸਰਕਾਰ 2024 ਦੀ ਵੋਟਾਂ ਨੂੰ ਮੁੱਖ ਰੱਖਕੇ CBI, ED ਆਦੀ ਦਾ ਆਪਣੇ ਫਾਇਦੇ ਲਈ ਇਸਤੇਮਲ ਕਰ ਰਹੀ ਹੈ I ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰੋ ਜੀ I