ਸ਼ੇਰਪੁਰ ਦੇ ਵਿਚ ਸਰਬੱਤ ਦਾ ਭਲਾ ਕਲੱਬ ਵਲੋਂ 100 ਬੂਟਾ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ
ਸ਼ੇਰਪੁਰ ਦੇ ਵਿਚ ਸਰਬੱਤ ਦਾ ਭਲਾ ਕਲੱਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦੇ ਵਿਚ ਕੁਝ ਦਿਨ ਪਹਿਲਾ ਪਿੰਡ ਦੀ ਸਫਾਈ ਦਾ ਕੰਮ ਕੀਤਾ ਗਿਆ ਸੀ, ਤੇ ਅੱਜ ਸਰਬੱਤ ਦਾ ਭਲਾ ਕਲੱਬ ਵਲੋਂ ਪਿੰਡ ਦ ਵਿਚ 100 ਬੂਟਾ ਲਗਾਉਣ ਦੀ ਸ਼ੁਰੂਵਾਤ ਕੀਤੀ ਗਈ ਜਿਸ ਦੇ ਵਿਚ ਸਾਰੇ ਕਲੱਬ ਮੈਂਬਰ ਤੇ ਪਿੰਡ ਦੀਆ ਮੋਤਵਾਰ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ

ਕਲੱਬ ਪ੍ਰਧਾਨ ਅਮਨਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੇਵਾ ਸਮੂਹ ਪਿੰਡ ਵਾਸੀਆਂ ਦੇ ਸਹਿਜੋਗ ਨਾਲ ਤੇ NRI ਵੀਰਾਂ ਦੇ ਸਹਿਜੋਗ ਨਾਲ ਸ਼ੁਰੂ ਕਰੀ ਹੈ, ਤੇ ਇਸ ਸੇਵਾ ਦੇ ਵਿਚ ਸ਼ੇਰਪੁਰ ਦੇ ਵਿਚ ਜਿੱਥੇ ਵੀ ਹਵਾਦਾਰ ਬੁੱਟੇ ਦੀ ਜਰੂਰਤ ਹੋਵੇਗੀ ਓਥੇ ਸਾਡੇ ਕਲੱਬ ਮੈਂਬਰ ਜਾਕੇ ਬੂਟੇ ਲਗਾਉਣ ਦੀ ਸੇਵਾ ਕਰਨਗੇ
ਸਰਬੱਤ ਦਾ ਭਲਾ ਕਲੱਬ ਵਲੋਂ ਪਿੰਡ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਕੇ ਪਿੰਡ ਦੇ ਵਿਕਾਸ ਲਈ ਸਭ ਨੂੰ ਅੱਗੇ ਆਕੇ ਸਾਡਾ ਸਾਥ ਦੇਣਾ ਚਾਹੀਦਾ ਹੈ ਤਾ ਜੋ ਹਰ ਇਕ ਪਿੰਡ ਵਾਸੀ ਪਿੰਡ ਦੇ ਵਿਕਾਸ ਦੇ ਵਿਚ ਆਪਣਾ ਸਹਿਜੋਗ ਪਾ ਸਕੇ ਤੇ ਸਰਬੱਤ ਦਾ ਭਲਾ ਕਲੱਬ ਦੇ ਮੈਂਬਰ ਹਰਪ੍ਰੀਤ ਸਿੰਘ ਨੇ ਸਮੂਹ NRI ਵੀਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਸ ਸੇਵਾ ਦੇ ਵਿਚ ਆਪਣਾ ਸਹਿਜੋਗ ਪਾਇਆ