ਵੱਡੀ ਖ਼ਬਰ: ਕੈਨੇਡਾ ਦੇ ਵੀਜ਼ੇ ਹੋਏ ਬੰਦ, ਪੜ੍ਹੋ ਪੂਰੀ ਖ਼ਬਰ
ਕੈਨੇਡਾ ਤੇ ਭਾਰਤ ਵਿਚਕਾਰ ਸੰਬੰਧ ਵਿਗੜਦੇ ਨਜ਼ਰ ਆ ਰਹੇ ਹਨ ਕਿਉਂਕਿ ਕਈ ਦਿਨਾਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਤੇ ਭਾਰਤ ਸਰਕਾਰ ਵਿਚਕਾਰ ਇਕ ਦੂਜੇ ਖ਼ਿਲਾਫ ਬਿਆਨਬਾਜ਼ੀ ਚੱਲ ਰਹੀ ਸੀ ਜਿਸ ਦੇ ਮੱਦੇਨਜ਼ਰ ਅੱਜ ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ੇ ਬੰਦ ਕਰ ਦਿੱਤੇ ਹਨ, ਹੁਣ ਸਵਾਲ ਇਹ ਹੋਵੇਗਾ ਕਿ ਕਿਹੜੇ ਕਿਹੜੇ ਨਾਗਰਿਕਾਂ ਲਈ ਵੀਜ਼ੇ ਬੰਦ ਕੀਤੇ ਗਏ ਹਨ ਕਿਉਂਕਿ ਕੈਨੇਡਾ ਵਿਚ ਬਹੁਤ ਸਾਰੇ ਭਾਰਤੀ ਵੀ ਹਨ ਜੋ ਸਟੂਡੈਂਟ, Pr ਲਈ ਕੈਨਡਾ ਗਏ ਹੋਏ ਹਨ ਜਿਸ ਵਿਚ ਪੰਜਾਬੀ ਬਹੁਤ ਜ਼ਿਆਦਾ ਹਨ I
ਜਸਟਿਨ ਟਰੂਡੋ ਵਲੋਂ ਕੁੱਝ ਦਿਨ ਪਹਿਲਾਂ ਕੈਨੇਡਾ ਦੀ ਸੰਸਦ ਵਿੱਚ ਇਕ ਬਿਆਨ ਦਿੱਤਾ ਗਿਆ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਕਿਹਾ ਸੀ ਕਿ ਜੋ ਕੁੱਝ ਦਿਨ ਪਹਿਲਾ ਭਾਰਤੀ ਨਾਗਰਿਕ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੀ ਮੌਤ ਹੋਈ ਸੀ ਉਸ ਵਿੱਚ ਕੈਨੇਡਾ ਖੁਫੀਆਂ ਏਜੰਸੀਆਂ ਨੂੰ ਭਾਰਤ ਦੀਆਂ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਹੈ I ਜਿਸ ਤੋਂ ਖਫਾ ਹੋਕੇ ਭਾਰਤ ਸਰਕਾਰ ਨੇ ਕੈਨੇਡਾ ਨਾਗਰਿਕਾਂ ਲਈ ਵੀਜ਼ੇ ਬੰਦ ਕਰ ਦਿੱਤੇ ਹਨ I
ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਵਿੱਚ ਬੈਠੇ ਆਪਣੇ ਨਾਗਰਿਕਾਂ ਨੂੰ ਇਕ ਅਪੀਲ ਕੀਤੀ ਸੀ ਜੋ ਵੀ ਨਾਗਰਿਕ ਭਾਰਤ ਵਿੱਚ ਆਏ ਹੋਏ ਹਨ ਉਹ ਵਾਪਿਸ ਕੈਨੇਡਾ ਆ ਜਾਣ ਤੇ ਉਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਭਾਰਤੀ ਨਾਗਰਿਕ ਕੈਨੇਡਾ ਗਏ ਹੋਏ ਹਨ ਉਹ ਭਾਰਤ ਆ ਜਾਣ I
- Advertisement -
ਹੁਣ ਦੇਖਣਾ ਇਹ ਹੋਵੇਗਾ ਕਿ ਸਟੂਡੈਂਟ ਵੀਜ਼ੇ ਤੇ ਜੋ ਨਾਗਰਿਕ ਕੈਨੇਡਾ ਗਏ ਹੋਏ ਹਨ ਉਹਨਾਂ ਤੇ ਇਸ ਬਿਆਨਬਾਜ਼ੀ ਦਾ ਕੀ ਫਰਕ ਪੈਂਦਾ ਹੈ I ਕਿਉਂਕਿ ਭਾਰਤ ਵਿੱਚ ਲਗਾਤਾਰ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਨਾਗਰਿਕ ਕੈਨੇਡਾ ਦਾ ਰੁੱਖ ਕਰ ਰਹੇ ਹਨ ਤੇ ਓਥੋਂ ਦੇ ਪੱਕੇ ਵਸਨੀਕ ਬਣ ਰਹੇ ਹਨ I