ਪੰਜਾਬ ਤੇ ਮਾਲਵਾ ਖੇਤਰ ਦੇ ਲੋਕਾਂ ਲਈ ਖੁਸ਼ਖਬਰੀ, ਬਠਿੰਡਾ ਤੋਂ ਦਿੱਲੀ ਲਈ ਫਲਾਇਟ ਸ਼ੁਰੂ, ਕਿਰਾਇਆ ਸਿਰਫ਼ 1999 ਰੁਪਏ
ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਓਦੋਂ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰਨ ਲਈ ਹਰ ਇੱਕ ਅਸੰਭਵ ਯਤਨ ਕਰ ਰਹੇ ਹਨ I ਹਾਲ ਹੀ ਵਿਚ ਭਗਵੰਤ ਮਾਨ ਜੀ ਨੇ ਆਪਣੇ ਸੋਸ਼ਲ ਮੀਡਿਆ ਪੇਜ਼ ਉੱਤੇ ਇਕ ਪੋਸਟ Upload ਕੀਤੀ ਹੈ ਜਿਸ ਨੂੰ ਦੇਖਕੇ ਪੰਜਾਬੀਆਂ ਜਾਂ ਖਾਸ ਕਰ ਮਾਲਵੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ I

ਪੰਜਾਬ ਦੇ Cm ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡਿਆ ਜਰੀਏ ਦੱਸਿਆ ਕੀ ਅੱਜ ਤੋਂ ਪੰਜਾਬ ਦੇ ਵਿੱਚ ਬਠਿੰਡਾ ਤੋਂ ਦਿੱਲੀ ਦੇ ਲਈ ਫਲਾਇਟ ਸ਼ੁਰੂ ਹੋ ਗਈ ਹੈ ਜਿਸ ਦੇ ਚਲਦਿਆਂ ਮਾਲਵੇ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋ ਗਈ ਹੈ ਕਿਉਂਕਿ ਪੁਰਾਣੀਆਂ ਸਰਕਾਰਾਂ ਮਾਲਵੇ ਦੇ ਲੋਕਾਂ ਦੀ ਇਹ ਮੰਗ ਨੂੰ ਹਮੇਸ਼ਾ ਅੱਖੋਂ ਓਹਲੇ ਕਰਦੀਆਂ ਆ ਰਹੀਆਂ ਹਨ I ਫਲਾਇਟ ਦੇ ਸ਼ੁਰੂ ਹੁੰਦਿਆਂ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਤੇ ਲੋਕਾਂ ਨੂੰ ਫਲਾਇਟ ਸ਼ੁਰੂ ਹੋਣ ਨਾਲ ਹੋਰ ਵੀ ਕਈ ਫਾਇਦੇ ਹੋਣਗੇ I

ਸਿਰਫ ਏਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕੀ ਇਸ ਫਲਾਇਟ ਦਾ ਕਿਰਾਇਆ ਹੋਰਨਾਂ ਫਲਾਈਟਾਂ ਤੋਂ ਬਹੁਤ ਹੀ ਘੱਟ ਹੋਵੇਗਾ I ਕੰਪਨੀ ਨੇ ਸ਼ੁਰੂਆਤੀ ਕਿਰਾਇਆ ਸਿਰਫ 1999 ਰੁਪਏ ਰੱਖਿਆ I ਇਸ ਦੇ ਚਲਦਿਆਂ ਪੰਜਾਬ ਦੇ ਓਹਨਾ ਲੋਕਾਂ ਦਾ ਸੁਪਨਾ ਵੀ ਪੂਰਾ ਹੋਵੇਗਾ ਜੋ ਗਰੀਬ ਹਨ ਤੇ ਜੋ ਹਵਾਈ ਸਫ਼ਰ ਦਾ ਆਨੰਦ ਮਾਣਨਾ ਚਾਉਂਦੇ ਹਨ I
- Advertisement -

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੀ ਆਉਣ ਆਲੇ ਦਿਨਾਂ ਦੇ ਵਿਚ ਪੰਜਾਬ ਵਿੱਚ ਹੋਰ ਵੀ ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ ਹੋਣਗੀਆਂ I ਉਹਨਾਂ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿਚ ਹਰ ਇਕ ਅਸੰਭਵ ਯਤਨ ਕਰੇਗੀ I ਤੁਹਾਡਾ ਇਸ ਹਵਾਈ ਸਫ਼ਰ ਬਾਰੇ ਕੀ ਕਹਿਣਾ ਹੈ ਕੰਮੈਂਟ ਬਾਕਸ ਵਿਚ ਜਰੂਰ ਦੱਸੋ ਤੇ ਚੈਨਲ ਨੂੰ Subscribe ਜਰੂਰ ਕਰੋ ਜੀ I