ਪੈਸਿਆਂ ਦੇ ਲਾਲਚ ਵਿੱਚ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾਉਣ ਵਾਲਾ ਗ੍ਰੰਥੀ ਸਿੰਘ ਚੜਿਆ ਪੁਲਿਸ ਅੜਿੱਕੇ, ਨਾਬਾਲਿਗ ਜੋੜਿਆਂ ਤੋਂ ਇਲਾਵਾ ਭੈਣ-ਭਰਾ ਦੇ ਵੀ ਕਰਵਾ ਦਿੱਤੇ ਵਿਆਹ
ਅੱਜ ਦੇ ਨੌਜਵਾਨਾਂ ਉੱਪਰ ILETS ਦਾ ਬਹੁਤ ਭੂਤ ਸਵਾਰ ਹੈ ਜਿਸ ਕਰਕੇ ਪੰਜਾਬ ਵਿਚ ਬਹੁਤ ਸਾਰੇ IELTS CENTRE ਖੁੱਲ੍ਹ ਗਏ ਹਨ, ਜੋ ਵਿਦਿਆਰਥੀ STUDY ‘ਚ ਕਮਜ਼ੋਰ ਹੁੰਦੇ ਹਨ ਜਾਂ ਜੋ Band ਨਹੀਂ ਲੈ ਪਾਉਂਦੇ ਉਹ IELTS BAND ਵਾਲੀ ਕੁੜੀ ਜਾਂ ਮੁੰਡੇ ਨਾਲ ਫਰਜ਼ੀ ਵਿਆਹ ਕਰਵਾਕੇ Spouse case ਤੇ ਵਿਦੇਸ਼ ਚਲੇ ਜਾਂਦੇ ਹਨ ਜਾਂ ਉਹ ਵਿਦੇਸ਼ ਜਾਣ ਦੇ ਚੱਕਰ ਵਿੱਚ ਸਾਰੇ ਹੱਥ ਕੰਡੇ ਅਪਣਾਉਂਦੇ ਹਨ ਇਸ ਦੇ ਚੱਲਦਿਆਂ ਹੀ ਪੰਜਾਬ ਪੁਲਿਸ ਦੇ ਹੱਥ ਇਕ ਅਜਿਹੀ ਵੱਡੀ ਸਫਲਤਾ ਲੱਗੀ ਹੈ ਜਿਸ ਨੂੰ ਸੁਣਕੇ ਤੁਸੀਂ ਹੈਰਾਨ ਹੋ ਜਾਵੋਂਗੇ I
ਤੁਹਾਨੂੰ ਦੱਸਣਾ ਚਾਉਣੇ ਆ ਕਿ ਬਠਿੰਡਾ ਪੁਲਿਸ ਨੇ ਬਠਿੰਡਾ ਦੇ ਇੱਕ ਗੁਰੂਦਵਾਰਾ ਸਾਹਿਬ ਦੇ ਇਕ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਨਾਬਾਲਿਗ ਜੋੜਿਆਂ ਦੇ ਫਰਜ਼ੀ ਅਨੰਦ ਕਾਰਜ ਕਰਵਾਉਂਦਾ ਸੀ I ਗ੍ਰੰਥੀ ਸਿੰਘ ਦੀ ਇਹ ਗੰਦੀ ਹਰਕਤ ਏਥੇ ਖ਼ਤਮ ਨਹੀਂ ਹੁੰਦੀ ਉਸਨੇ ਅਜਿਹੇ ਮੁੰਡੇ ਕੁੜੀਆਂ ਦੇ ਅਨੰਦ ਕਾਰਜ ਵੀ ਕਰਵਾ ਦਿੱਤੇ ਜੋ ਰਿਸ਼ਤੇ ਵਿੱਚ ਭੈਣ ਭਰਾ ਸਨ I ਤੁਹਾਨੂੰ ਇਹ ਸੋਚਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ I
ਬਠਿੰਡਾ ਪੁਲਿਸ ਨੇ ਗ੍ਰੰਥੀ ਸਿੰਘ ਵਾਰੇ ਖੁਲਾਸਾ ਕਰਦੇ ਹੋਏ ਦੱਸਿਆ ਕੀ ਗ੍ਰੰਥੀ ਸਿੰਘ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾ ਚੁੱਕਾ ਹੈ, ਗ੍ਰੰਥੀ ਸਿੰਘ ਕੋਲੋਂ ਜਾਅਲੀ ਲੈਟਰ ਪੈਡਾਂ ਵੀ ਬਰਾਮਦ ਹੋਈਆਂ ਜਿਸ ਨਾਲ ਗ੍ਰੰਥੀ ਸਿੰਘ ਜਾਅਲੀ ਮੈਰਿਜ ਸਰਟੀਫਿਕੇਟ ਬਣਾਕੇ ਦਿੰਦਾ ਸੀ I ਇਹ ਖ਼ਬਰ ਨੇ ਗੁਰੂਦਵਾਰਿਆਂ ਉੱਪਰ ਇਕ ਸਵਾਲੀਆ ਚਿੰਨ ਖੜ੍ਹਾ ਕਰ ਦਿੱਤਾ ਹੈ I
- Advertisement -
ਹੁਣ ਦੇਖਣਾ ਹੋਵੇਗਾ ਕੀ SGPC (ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ) ਦਾ ਇਸ ਮਸਲੇ ਤੇ ਕੀ ਐਕਸ਼ਨ ਹੋਵੇਗਾ ਕੀ SGPC (ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ) ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇਗੀ I ਤੁਹਾਡਾ ਇਸ ਮਸਲੇ ਤੇ ਕੀ ਕਹਿਣਾ ਹੈ ਕੰਮੈਂਟ ਕਰਕੇ ਜਰੂਰ ਦੱਸੋ ਤੇ ਅਗਰ ਤੁਸੀਂ ਸਾਡੇ ਚੈਨਲ Sun Punjab Tv ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰੋ ਜੀ I