ਸਵਾਮੀ ਬਾਗੇਸ਼ਵਰ ਆਏ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ , ਇਸਾਈ ਧਰਮ ਬਾਰੇ ਦਿੱਤਾ ਇਹ ਭੜਕਾਊ ਬਿਆਨ
ਭਾਰਤ ਇੱਕ ਬਹੁ-ਧਰਮੀ ਦੇਸ਼ ਹੈ ਇਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਂਤੀ ਪੂਰਵਕ ਤੇ ਰਲ ਮਿਲਕੇ ਰਹਿੰਦੇ ਹਨ ਕਿਉਂਕਿ ਭਾਰਤ ਦਾ ਸੰਵਿਧਾਨ ਵੀ ਕਹਿੰਦਾ ਹੈ ਕੀ ਹਰ ਇੱਕ ਇਨਸਾਨ ਆਪਣੀ ਮਰਜੀ ਨਾਲ ਕਿਸੇ ਵੀ ਧਰਮ ਜਾਂ ਕਿਸੇ ਵੀ ਪ੍ਰਮਾਤਮਾ ਦੀ ਪੂਜਾ ਕਰਨ ਦਾ ਅਧਿਕਾਰ ਹੈ ਪਰ ਕਈ ਲੋਕ ਦੇਸ਼ ਦੀ ਅਖੰਡਤਾ ਨੂੰ ਤੋੜਨ ਦੇ ਲਈ ਅਜਿਹੀ ਬਿਆਨਬਾਜ਼ੀ ਕਰਦੇ ਹਨ ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ I
ਬਾਗੇਸ਼ਵਰ ਧਾਮ ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਕਿਉਂਕਿ ਇਥੋਂ ਦਾ ਬਾਬਾ ਧਰਿੰਦਰਾ ਕ੍ਰਿਸ਼ਨਾ ਸ਼ਾਸਤਰੀ ਇੱਕ ਪ੍ਰਸਿੱਧ ਕਥਾ ਵਾਚਕ ਹੈ I ਹਾਲ ਹੀ ਵਿੱਚ ਉਸਨੇ ਪੰਜਾਬ ਵਿੱਚ ਸਥਿਤ ਹਰਮਿੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਪਰ ਬਾਹਰ ਆਕੇ ਉਸਨੇ ਮੀਡੀਆ ਸਾਹਮਣੇ ਇੱਕ ਅਜਿਹੀ ਬਿਆਨਬਾਜ਼ੀ ਕੀਤੀ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਵਿਗੜਦਾ ਨਜ਼ਰ ਆ ਰਿਹਾ ਹੈ I ਇਹ ਬਿਆਨਬਾਜ਼ੀ ਉਸਨੇ ਇਸਾਈ ਧਰਮ ਦੇ ਵਿਰੁੱਧ ਕੀਤੀ ਹੈ I
ਬਾਗੇਸ਼ਵਰ ਧਾਮ ਦੇ ਬਾਬਾ ਧਰਿੰਦਰਾ ਕ੍ਰਿਸ਼ਨਾ ਸ਼ਾਸਤਰੀ ਨੇ ਕਿਹਾ ਕੀ ਭਾਰਤ ਦੇ ਲੋਕ ਇਸਾਈਆਂ ਨੂੰ ਆਪਣੇ ਤੀਰਥ ਅਸਥਾਨਾਂ ਵਿੱਚ ਨਾ ਵੜਨ ਦੇਣ ਕਿਉਂਕਿ ਇਹ ਭਾਰਤ ਵਿਰੋਧੀ ਵਿਦੇਸ਼ੀ ਸ਼ਕਤੀਆਂ ਹਨ ਜਿਸ ਨਾਲ ਭਾਰਤ ਨੂੰ ਨੁਕਸਾਨ ਪੁੱਜ ਸਕਦਾ ਹੈ I ਬਾਬੇ ਨੇ ਇਹ ਵੀ ਕਿਹਾ ਕੀ ਗੁਰੂਦਵਾਰਿਆਂ ਵਿੱਚ ਇਹਨਾਂ ਇਸਾਈਆਂ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ I
- Advertisement -
ਧਰਮ ਵਿਰੋਧੀ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸਾਈ ਆਗੂ ਨੇ ਕਿਹਾ ਕੀ ਇਹ ਬਾਬਾ ਪੰਜਾਬ ਦੀ ਸ਼ਾਂਤੀ ਲਈ ਇੱਕ ਗ੍ਰਹਿਣ ਹੈ ਜੋ ਕੀ ਪੰਜਾਬ ਦੀ ਸ਼ਾਂਤੀ ਨੂੰ ਵਿਗਾੜਨਾ ਚਾਹੁੰਦਾ ਹੈ ਇਸ ਉਪਰ ਸਰਕਾਰ ਕੋਈ ਸਖ਼ਤ ਐਕਸ਼ਨ ਲਵੇ ਨਹੀਂ ਤਾਂ ਇਸਾਈ ਧਰਮ ਦੇ ਲੋਕ ਇਸ ਬਾਬੇ ਵਿਰੁੱਧ ਸੜਕਾਂ ਤੇ ਉਤਰਨਗੇ I ਤੁਹਾਡਾ ਇਸ ਮਸਲੇ ਤੇ ਕੀ ਕਹਿਣਾ ਹੈ ਕੰਮੈਂਟ ਕਰਕੇ ਜਰੂਰ ਦੱਸੋ ਜੀ I