ਪਟਿਆਲਾ ਵਿਚ ਬਜ਼ੁਰਗ ਦੀ ਡੰਡੇ ਨਾਲ ਕੁੱਟ ਮਾਰ ਕਾਰਨ ਵਾਲ਼ੇ ASI ਸ਼ਾਮ ਲਾਲ ਨੂੰ ਕੀਤਾ ਸਸਪੈਂਡ
ਸੋਸ਼ਲ ਮੀਡਿਆ ਤੇ ਕੱਲ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਪਟਿਆਲਾ ਤੋਂ ASI ਸ਼ਾਮ ਲਾਲ ਇਕ ਬਜ਼ੁਰਗ ਦੀ ਬੁਰੀ ਤਰਾਂ ਡੰਡੇ ਨਾਲ ਕੁੱਟ ਮਾਰ ਕਰ ਰਿਹਾ ਹੈ, ਜਿਸ ਨਾਲ ਬਜ਼ੁਰਗ ਆਪਣੇ ਆਪ ਨੂੰ ਬਚਾਉਂਦਾ ਹੋਇਆ ਤੇ ਬੇਬਸ ਹੋਇਆ ਨਜ਼ਰ ਆ ਰਿਹਾ ਹੈ

ਪਰ ਜਦ ਮੀਡਿਆ ਨਾਲ ਬਜ਼ੁਰਗ ਨੇ ਗੱਲ ਬਾਤ ਕੀਤੀ ਤਾ ਦੱਸਿਆ ਕੀ ਰੋਜ਼ ਦੀ ਤਰਾਂ ਉਹ ਬਜ਼ੁਰਗ ਆਪਣੀ ਦੁਕਾਨ ਤੇ ਬੇਠਾ ਸਾਮਾਨ ਲਗਾ ਰਿਹਾ ਸੀ ਤੇ ਉਸੇ ਸਮੇ ਉਸ ਕੋਲ ASI ਸ਼ਾਮ ਲਾਲ ਆਇਆ ਤੇ ਬਜ਼ੁਰਗ ਤੋਂ 200 ਰੁਪਏ ਮੰਗਣਾ ਸ਼ੁਰੂ ਕਰ ਦਿੱਤਾ ਪਰ ਜਦ ਬਜ਼ੁਰਗ ਵੱਲੋਂ ASI ਸ਼ਾਮ ਲਾਲ ਨੂੰ ਕਿਹਾ ਗਿਆ ਕੀ ਹਜੇ ਤੱਕ ਤਾ ਮੇਰੀ ਬੋਹਣੀ ਵੀ ਨਹੀਂ ਹੋਈ ਤਾਂ ASI ਸ਼ਾਮ ਲਾਲ ਵਲੋਂ ਬਜ਼ੁਰਗ ਨੂੰ ਧਮਕਾਇਆ ਗਿਆ ਕੇ ਮੈਨੂੰ ਪੈਸੇ ਦੇ ਮੈਂ ਸ਼ਰਾਬ ਪੀਣੀ ਹੈ ਤੇ ਬਜ਼ੁਰਗ ਨੂੰ ਡੰਡੇ ਮਾਰ ਕੇ ਕੁੱਟਣ ਲੱਗਾ ਤੇ ਉਸੇ ਸਮੇ ਚੋਂਕ ਦੇ ਵਿਚ ਖੜੇ ਇਕ ਸਖਸ਼ ਵਲੋਂ ਉਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿਤੀ ਗਈ

ASI ਸ਼ਾਮ ਲਾਲ ਦੀ ਅਨਾਜ ਮੰਡੀ ਥਾਣਾ ਪਟਿਆਲਾ ਵਿਖੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਸੀ ਤੇ ਜਦ ASI ਸ਼ਾਮ ਲਾਲ ਦੀ ਇਹ ਘਟਨਾ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਪਹਿਲਾਂ ਤਾਂ ਉਸ ਘਟਨਾ ਦੀ ਪੂਰੀ ਜਾਂਚ ਕੀਤੀ ਤੇ ਫਿਰ ASI ਸ਼ਾਮ ਲਾਲ ਨੂੰ ਨੌਕਰੀ ਤੋਂ ਕੱਢ ਲਾਇਨ ਹਾਜਰ ਕਰ ਦਿੱਤਾ, ਜਿਸ ਤੋਂ ਬਾਅਦ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਦੀ ਪਟਿਆਲਾ ਵਾਸੀਆਂ ਵਲੋਂ ਪ੍ਰਸ਼ੰਸ਼ਾ ਵੀ ਕੀਤੀ ਗਈ
- Advertisement -

ਪਟਿਆਲਾ ਵਾਸੀਆਂ ਵਲੋਂ ਇਹ ਵੀ ਦੱਸਿਆ ਗਿਆ ASI ਸ਼ਾਮ ਲਾਲ ਪਹਿਲਾ ਵੀ ਨਸ਼ੇ ਦੀ ਹਾਲਤ ਵਿਚ ਡਿਊਟੀ ਕਰਦਾ ਸੀ ਤੇ ਨਸ਼ੇ ਦੀ ਹਾਲਤ ਵਿਚ ਲੋਕ ਨੂੰ ਪ੍ਰੇਸ਼ਾਨ ਕਰਦਾ ਸੀ ਤੇ ਜਿਸ ਦੀ ਸ਼ਕਾਇਤ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਨੂੰ ਕੀਤੀ ਗਈ ਸੀ ਜਿਸ ਦੇ ਵਿਚ ਉਸ ਨੂੰ ਆਖਰੀ ਚੇਤਾਵਨੀ ਦੇਕੇ ਛੱਡ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕੇ ਅਗਰ ਅੱਗੇ ਤੋਂ ਇਸ ਤਰਾਂ ਦੀ ਕੋਈ ਵੀ ਸ਼ਕਾਇਤ ਆਈ ਤਾਂ ਉਸ ਤੇ ਸ਼ਖਤੀ ਨਾਲ ਕਾਰਵਾਈ ਕੀਤੀ ਜਾਵੇਗੀ