ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਅੰਦਰ ਤੇ ਉਸਦੀ ਪਤਨੀ ਨੇ ਜੇਲ੍ਹ ਦੇ ਬਾਹਰ ਭੁੱਖ ਹੜਤਾਲ ਕੀਤੀ ਸ਼ੁਰੂ, ਜਾਣੋ ਪੂਰੀ ਜਾਣਕਾਰੀ
ਪਿਛਲੇ ਕਈ ਦਿਨਾਂ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਤਾ ਲੋਕਾਂ ਨੂੰ ਅਪੀਲ ਕਰ ਰਹੀ ਹੈ I ਉਹ ਮਾਤਾ ਹੋਰ ਕੋਈ ਨਹੀਂ ਉਹ ਵਾਰਿਸ਼ ਪੰਜਾਬ ਦੇ ਜਥੇਬੰਦੀ ਤੇ ਖਾਲਿਸਤਾਨੀ ਸਮਰਥੱਕ ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਜੀ ਹੈ ਜੋ ਲੋਕਾਂ ਨੂੰ ਕਹਿ ਰਹੀ ਹੈ ਕੀ ਉਹਨਾਂ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੇ ਅਸਾਮ ਦੇ ਡਿਬਰੂਗੜ੍ਹ ਜੇਲ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਅੰਮ੍ਰਿਤਪਾਲ ਦੇ ਨਾਲ ਉਸਦੇ 9 ਸਾਥੀ ਵੀ ਭੁੱਖ ਹੜਤਾਲ ਤੇ ਬੈਠੇ ਹਨ I ਭੁੱਖ ਹੜਤਾਲ ਦਾ ਕਾਰਨ ਸੀ ਕੀ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੂੰ ਜਾਨ-ਬੁੱਝ ਕੇ ਖਾਣੇ ਵਿੱਚ ਤੰਬਾਕੂ ਮਿਲਾਕੇ ਤੰਬਾਕੂ ਮਿਲਾਕੇ ਦਿੱਤਾ ਜਾਂਦਾ ਹੈ I

ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੀ ਆਪਣੇ ਪਤੀ ਦੀ ਸੁਪੋਰਟ ਵਿੱਚ ਭੁੱਖ ਹੜਤਾਲ ਤੇ ਬੈਠ ਗਈ ਹੈ ਉਸਦਾ ਕਹਿਣਾ ਹੈ ਕੀ ਸਰਕਾਰ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਵਕੀਲ ਨੂੰ ਉਹਨਾਂ ਦੇ ਪਤੀ ਭਾਵ ਭਾਈ ਅੰਮ੍ਰਿਤਪਾਲ ਸਿੰਘ ਨਾਲ ਨਹੀਂ ਮਿਲਣ ਦੇ ਰਹੀ ਤੇ ਉਸਦੇ ਪਤੀ ਨੂੰ ਜਾਨ-ਬੁੱਝ ਕੇ ਅਲੱਗ-ਅਲੱਗ ਤਰੀਕਿਆਂ ਰਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ I

ਪਿਛਲੇ ਦਿਨੀ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ 28 ਸਤੰਬਰ ਨੂੰ ਇਕ ਪੱਤਰ ਲਿਖਕੇ ਅੰਮ੍ਰਿਤਸਰ ਦੇ DC ਅਮਿਤ ਤਲਵਾੜ ਖਿਲਾਫ਼ ਇਲਜ਼ਾਮ ਲਗਾਏ ਹਨ ਕੀ DC ਜਾਨ-ਬੁੱਝ ਕੇ ਆਪਣੀ Power ਦੀ ਦੁਰਵਰਤੋਂ ਕਰ ਰਿਹਾ ਹੈ ਤੇ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਪਰ ਫੇਰ ਵੀ ਵਕੀਲ ਨੂੰ ਸਾਡੇ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ I
- Advertisement -
ਭਾਈ ਅੰਮ੍ਰਿਤਪਾਲ ਦੇ ਇਲਜਾਮਾਂ ਨੇ ਸਫਾਈ ਦਿੰਦੇ ਹੋਏ ਅੰਮ੍ਰਿਤਸਰ ਦੇ DC ਅਮਿਤ ਤਲਵਾੜ ਦਾ ਕਹਿਣਾ ਹੈ ਕੀ ਪਹਿਲਾਂ ਵੀ ਵਕੀਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਚੁਕੇ ਹਨ ਤੇ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਸਾਰਾ ਮਾਮਲਾ ਗ੍ਰਹਿ ਸਕੱਤਰ ਕੋਲ ਹੈ I