ਦੇਖੋ ਅਮਰੀਕਾ ਵਿੱਚ 128 ਸਾਲ ਬਾਅਦ ਕੀਤਾ ਚੋਰ ਦਾ ਅੰਤਿਮ ਸਸਕਾਰ, ਦੇਖੋ ਕਿਵੇਂ ਸਾਂਭ ਰਾਖੀ ਡੈਡ ਬਾਡੀ
ਅੱਜ ਦੇ ਜ਼ਮਾਨੇ ਵਿਚ ਬਹੁਤ ਸਾਰੀਆਂ ਅਜ਼ੀਬੋ-ਗ਼ਰੀਬ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿਉਂਕਿ ਦੁਨੀਆਂ ਵਿਚ ਰੋਜ਼ ਕੋਈ ਨਾ ਕੋਈ ਅਜਿਹੀ ਘਟਨਾ ਘਟਦੀ ਰਹਿੰਦੀ ਹੈ ਜਿਸ ਨਾਲ ਲੋਕ ਹੈਰਾਨ ਹੁੰਦੇ ਹਨ I ਇਸ ਦੀ ਤਾਜਾਂ ਮਿਸਾਲ ਅਮਰੀਕਾ ਤੋਂ ਅੱਜ ਦੇਖਣ ਨੂੰ ਮਿਲੀ ਹੈ ਕਿ ਇੱਕ ਚੋਰ ਦਾ 128 ਸਾਲਾਂ ਬਾਅਦ ਅੰਤਿਮ ਸਸਕਾਰ ਭਾਵ ਉਸਨੂੰ ਦਫ਼ਨਾਇਆ ਗਿਆ ਕਿਉਂਕਿ ਉਸ ਚੋਰ ਦਾ ਕੋਈ ਵਾਲੀ-ਵਾਰਿਸ ਨਹੀਂ ਸੀ I
ਤੁਹਾਨੂੰ ਦੱਸਣਾ ਚਾਉਣੇ ਹਾਂ ਕੀ ਪੇਂਸਿਲਵੇਨੀਆ ਦੀ ਪੁਲਿਸ ਨੇ ਇਕ ਮਾਮੂਲੀ ਜਿਹੀ ਚੋਰੀ ਵਿਚ ਇਕ ਵਿਅਕਤੀ ਨੂੰ 19 ਨਵੰਬਰ 1895 ਗ੍ਰਿਫਤਾਰ ਕੀਤਾ ਸੀ ਤੇ ਉਸਨੂੰ ਜੇਲ ਵਿਚ ਭੇਜ ਦਿੱਤਾ ਸੀ ਤੇ ਜਦੋ ਜੇਲ ਵਿਚ ਉਸਦਾ ਮੈਡੀਕਲ ਕੀਤਾ ਗਿਆ ਤਾਂ ਉਸਨੂੰ ਕਿਡਨੀ ਫ਼ੈਲੀਅਰ ਦੀ ਪ੍ਰੋਬਲਮ ਸੀ ਤੇ ਜਿਸ ਕਾਰਨ ਉਸਦੀ ਕੁੱਝ ਸਮੇ ਬਾਅਦ ਮੌ*ਤ ਹੋ ਜਾਂਦੀ ਹੈ, ਮੌ*ਤ ਤੋਂ ਬਾਅਦ ਪੇਂਸਿਲਵੇਨੀਆ ਪੁਲਿਸ ਚੋਰ ਦੇ ਰਿਸ਼ਤੇਦਾਰਾਂ ਦੀ ਭਾਲ ਕਰਦੀ ਹੈ ਪਰ ਚੋਰ ਦੇ ਕੋਈ ਅੱਗੇ-ਪਿੱਛੇ ਨਹੀਂ ਹੁੰਦਾ ਜਿਸ ਕਾਰਨ ਚੋਰ ਦੀ ਡੈਡ-ਬੋਡੀ ਨੂੰ ਮਮੀਫਾਈ ਕਰ ਦਿੱਤਾ ਗਿਆ I
ਮਮੀਫਾਈ ਕਰਨ ਤੋਂ ਬਾਅਦ ਉਸਦੇ ਮਮੀ ਨੂੰ ਸਮਸ਼ਾਨਘਾਟ ਵਿਚ ਐਕਸਪੈਰੀਮੈਂਟ ਲਈ 128 ਸਾਲਾਂ ਤੱਕ ਪ੍ਰਦਰਸ਼ਿਤ ਯਾਨੀ ਡਿਸਪਲੇਅ ਕੀਤਾ ਜਾਂਦਾ ਹੈ I ਉਥੋਂ ਦੇ ਲੋਕ ਉਸ ਚੋਰ ਨੂੰ ਸਟੋਨਮੇਨ ਦੇ ਨਾਮ ਨਾਲ ਜਾਣਦੇ ਹਨ I ਪਿਛਲੇ ਕਈ ਸਾਲਾਂ ਤੋਂ ਚੋਰ ਦੀ ਮਮੀ ਸੈਲਾਨੀਆਂ, ਸਥਾਨਕ ਲੋਕਾਂ, ਬਜ਼ੁਰਗਾਂ ਬੱਚਿਆਂ ਲਈ ਪ੍ਰਦਰਸ਼ਨ ਕੀਤੀ ਗਈ I ਹੁਣ ਪੇਂਸਿਲਵੇਨੀਆ ਦੇ ਰੀਡਿੰਗ ਸ਼ਹਿਰ ਦੇ ਲੋਕ ਇਸ ਸ਼ਖਸ ਦੇ ਮਮੀਫਾਈ ਨੂੰ ਅੰਤਿਮ ਵਿਦਾਈ ਦੇਣਗੇ I
- Advertisement -
ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ Sun Punjab Tv ਨੂੰ Subscribe ਜਰੂਰ ਕਰੋ ਤਾਂ ਜੋ ਤੁਹਾਨੂੰ ਦੁਨੀਆਂ ਦੀ ਹਰ ਇਕ ਤਾਜਾਂ ਜਾਣਕਾਰੀ ਮਿਲ ਸਕੇ I