ਮਹਿੰਦਰਾ ਕੰਪਨੀ ਦੇ ਮਾਲਕ ਤੇ ਹੋਈ FIR ਦਰਜ਼..ਦੇਖੋ ਕਿਵੇਂ ਮਹਿੰਦਰਾ ਕਾਰ ਨੇ ਲਈ ਇਕ ਵਿਅਕਤੀ ਦੀ ਜਾ*ਨ
ਅੱਜ ਦੀ ਦੁਨੀਆ ਵਿਚ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਚਾਹੇ ਉਹ ਕਿਸੇ ਵੀ ਫ਼ੀਲਡ ‘ਚ ਹੋਵੇ I ਆਪਾਂ ਰੋਜ ਦੇਖਦੇ ਆ ਕਿ ਮਾਰਕੀਟ ਵਿਚ ਕੋਈ ਨਾ ਕੋਈ Technology ਆਈ ਰਹਿੰਦੀ ਹੈ ਪਰ ਉਹ Technology ਸੁਰੱਖਿਅਤ ਹੈ ਜਾਂ ਨਹੀਂ ਇਹ ਕਿਸੇ ਨੂੰ ਵੀ ਨਹੀਂ ਪਤਾ, ਸੁਰੱਖਿਆ ਨੂੰ ਜ਼ਕੀਨੀ ਬਣਾਉਣ ਲਈ ਕੰਪਨੀਆਂ ਤਰਾਂ-ਤਰਾਂ ਦੀਆਂ ਮਸ਼ਹੂਰੀਆਂ ਕਰਦੀਆਂ ਨੇ I ਅਗਰ ਗੱਲ ਕਰੀਏ ਗੱਡੀ ਦੀ ਤਾਂ ਗੱਡੀ ਦੀ ਸੁਰੱਖਿਆ ਨੂੰ ਲੈਕੇ ਕੰਪਨੀਆਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ I
ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਗੱਡੀ ਵਿੱਚ ਇਕ ਏਅਰਬੈਗ ਦੀ ਸਹੂਲਤ ਹੁੰਦੀ ਹੈ I ਏਅਰਬੈਗ ਦਾ ਕੰਮ ਦੁਰਘਟਨਾ ਹੋਣ ਤੇ ਗੱਡੀ ਸਵਾਰ ਦੀ ਜਾਨ ਨੂੰ ਬਚਾਉਣਾ ਹੈ ਪਰ ਹਾਲ ਹੀ ਵਿੱਚ ਇਕ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿਸ ਵਿੱਚ ਦੁਰਘਟਨਾ ਹੋਣ ਤੇ ਗੱਡੀ ਦਾ Air Bag ਨਹੀਂ ਖੁੱਲਿਆ ਜਿਸ ਕਾਰਨ ਵਿਅਕਤੀ ਦੀ ਜਾ*ਨ ਚਲੀ ਗਈ I
ਰਾਜੇਸ਼ ਕੁਮਾਰ ਜੋ ਕਿ ਯੂਪੀ ਦੇ ਕਾਨਪੁਰ ਸ਼ਹਿਰ ਵਿੱਚ ਰਹਿੰਦਾ ਸੀ ਉਸ ਨੇ ਆਪਣੇ ਮੁੰਡੇ ਨੂੰ ਅਪੂਰਵ ਮਿਸ਼ਰਾ ਨੂੰ ਇਕ ਮਹਿੰਦਰਾ ਸਕਾਰਪੀਓ ਗੱਡੀ ਗਿਫਟ ਵਿੱਚ ਦਿੱਤੀ ਸੀ I ਜਦ ਰਾਜੇਸ਼ ਕੁਮਾਰ ਦਾ ਮੁੰਡਾ ਅਪੂਰਵ ਮਿਸ਼ਰਾ ਆਪਣੇ ਕਿਸੇ ਜਰੂਰੀ ਕੰਮ ਲਈ 14 ਜਨਵਰੀ 2023 ਨੂੰ ਲਖਨਊ ਤੋਂ ਕਾਨਪੁਰ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਉਸਦਾ ਰੋਡ accident ਹੋ ਜਾਂਦਾ ਹੈ ਤੇ ਰੋਡ Accident ਵਿੱਚ ਅਪੂਰਵ ਮਿਸ਼ਰਾ ਦੀ ਜਾ*ਨ ਚਲੀ ਜਾਂਦੀ ਹੈ
- Advertisement -
ਅਪੂਰਵ ਮਿਸ਼ਰਾ ਦਾ ਪਿਤਾ ਰਾਜੇਸ਼ ਕੁਮਾਰ ਸਥਾਨਕ ਅਦਾਲਤ ਦਾ ਰੁੱਖ ਕਰਦਾ ਹੈ ਤੇ ਮਹਿੰਦਰਾ ਕੰਪਨੀ ਤੇ ਆਰੋਪ ਲਗਾਉਂਦਾ ਹੈ ਕਿ ਦੁਰਘਟਨਾ ਵਾਲੇ ਦਿਨ ਉਸ ਦੇ ਬੇਟੇ ਨੇ ਸ਼ੀਟ ਬੈਲਟ ਲਈ ਹੋਈ ਸੀ ਪਰ ਫੇਰ ਵੀ ਮਹਿੰਦਰਾ ਗੱਡੀ ਦਾ ਏਅਰਬੈਗ ਨਹੀਂ ਖੁੱਲਿਆ ਜਿਸ ਕਾਰਨ ਉਸ ਦੇ ਬੇਟੇ ਅਪੂਰਵ ਮਿਸ਼ਰਾ ਦੀ ਜਾ*ਨ ਚਲੀ ਗਈ ਉਸ ਨੇ ਆਰੋਪ ਲਗਾਇਆ ਕਿ ਮਹਿੰਦਰਾ ਸਕਾਰਪੀਓ ਗੱਡੀ ਵਿੱਚ ਕੰਪਨੀ ਨੇ AIRBAG ਲਗਾਇਆ ਹੀ ਨਹੀਂ I
ਰਾਜੇਸ਼ ਕੁਮਾਰ ਦੇ ਬਿਆਨਾਂ ਨੂੰ ਸਹੀ ਮੰਨਦੇ ਹੋਏ ਅਦਾਲਤ ਨੇ ਮਹਿੰਦਰਾ ਕੰਪਨੀ ਦੇ ਚੇਅਰਮੈਨ ਆਨੰਦ ਗੋਪਾਲ ਮਹਿੰਦਰਾ ਤੇ 12 ਹੋਰਾਂ ਖਿਲਾਫ਼ FIR ਦਰਜ਼ ਕਰ ਦਿਤੀ ਹੈ I
ਤੁਹਾਡੇ ਇਸ ਦੁਰਘਟਨਾ ਵਾਰੇ ਕਿ ਵਿਚਾਰ ਨੇ ਕੰਮੈਂਟ ਬਾਕਸ ਵਿੱਚ ਜਰੂਰ ਦਸਿਓ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ Sun Punjab Tv ਨੂੰ Subscribe ਕਰਨਾ ਨਾ ਭੁੱਲਿਓ I