ਕੁੱਲ੍ਹੜ ਪੀਜ਼ਾ ਮਾਮਲੇ ਵਿੱਚ ਆਇਆ ਨਵਾਂ ਮੋੜ, 20 ਹਜ਼ਾਰ ਦੇ ਲਾਲਚ ਵਿੱਚ..ਘਰ ਦੇ ਭੇਤੀ ਨੇ ਹੀ ਢਾਹੀ ਲੰਕਾ
ਪਿਛਲੇ ਕਈ ਦਿਨਾਂ ਤੋਂ ਵਾਇਰਲ ਕੁੱਲ੍ਹੜ ਪੀਜ਼ਾ ਕਪਲ ਸਹਿਜ਼ ਅਰੋੜਾ ਤੇ ਗੁਰਪ੍ਰੀਤ ਕੌਰ ਇਕ ਵੀਡੀਓ Viral ਹੋ ਰਹੀ ਹੈ ਜਿਸ ਤੇ ਲੋਕ ਤਰਾਂ ਤਰਾਂ ਦੀ ਟਿਪਣੀ ਕਰ ਰਹੇ ਹਨ, ਪਰ ਹਾਲ ਹੀ ਵਿੱਚ ਵਾਇਰਲ ਵੀਡੀਓ ਵਿਵਾਦ ਤੇ ਇਕ ਨਵਾਂ ਮੋੜ ਆਇਆ ਹੈ ਜਿਸ ਵਿੱਚ ਪਤਾ ਚੱਲਿਆ ਹੈ ਕਿ ਵਿਵਾਦਿਤ ਵੀਡੀਓ ਕਿਸ ਨੇ ਵਾਇਰਲ ਕੀਤੀ ਤੇ ਕਿਉਂ ਕੀਤੀ ?
ਹਾਲ ਹੀ ਵਿੱਚ ਕੁੱਲ੍ਹੜ ਪੀਜ਼ਾ ਕਪਲ ਵਲੋਂ ਪੁਲਿਸ ਸਟੇਸ਼ਨ ਵਿੱਚ ਇਕ Fir ਦਰਜ਼ ਕਰਵਾਈ ਗਈ I ਉਹ FIR ਜਿਸ ਵਿਰੁੱਧ ਦਰਜ਼ ਕਰਵਾਈ ਗਈ ਉਹ ਹੋਰ ਨਹੀਂ ਇਕ ਕੁੜੀ ਹੈ ਜੋ ਪਹਿਲਾ ਕੁੱਲ੍ਹੜ ਪੀਜ਼ਾ ਕਪਲ ਕੋਲ ਕੰਮ ਕਰਦੀ ਸੀ I ਕੁੱਝ ਦਿਨ ਪਹਿਲਾ ਕੁੜੀ ਵਲੋਂ ਕੁੱਲ੍ਹੜ ਪੀਜ਼ਾ ਕਪਲ ਨੂੰ ਵੀਡੀਓ ਲੀਕ ਕਰਨ ਦੀ ਧਮਕੀ ਦੇਕੇ ਬਲੈਕਮੇਲ ਕੀਤਾ ਗਿਆ ਤੇ ਕੁੱਲ੍ਹੜ ਪੀਜ਼ਾ ਕਪਲ ਕੋਲੋਂ 20000 ਰੁਪਏ ਦੀ ਮੰਗ ਰੱਖੀ ਗਈ I
ਕੁੱਲ੍ਹੜ ਪੀਜ਼ਾ ਕਪਲ ਵਲੋਂ ਇਸਦੀ ਜਾਣਕਾਰੀ ਪੁਲਿਸ ਸਟੇਸ਼ਨ ਵਿੱਚ ਵੀ ਦਿਤੀ ਗਈ ਜਿਸ ਕਾਰਨ ਕੁੜੀ ਨੇ ਆਪਣੇ ਕਿਸੇ ਸਾਥੀ ਨਾਲ ਮਿਲਕੇ ਉਹ ਵੀਡੀਓ Social Media ਪਲੇਟਫਾਰਮ ਜਿਵੇਂ Instagram ,Snapchat ਆਦਿ ਤੇ ਵਾਇਰਲ ਕਰ ਦਿੱਤੀ I ਹੁਣ ਪੁਲਿਸ ਵਲੋਂ ਬਲੈਕਮੇਲ ਕੁੜੀ ਤੋਂ ਇਲਾਵਾ ਇਕ ਅਣਪਛਾਤੇ ਖ਼ਿਲਾਫ਼ ਵੀ FIR ਦਰਜ਼ ਕੀਤੀ ਗਈ I
- Advertisement -
ਪਿੱਛੇ ਜਿਹੇ ਮਸ਼ਹੂਰ ਪੰਜਾਬੀ ਸਿੰਗਰ Ammy Virk ਨੇ ਵੀ ਕੁੱਲ੍ਹੜ ਪੀਜ਼ਾ ਕਪਲ ਦੀ ਵਿਵਾਦਿਤ ਵੀਡੀਓ ਤੇ ਬਿਆਨ ਦਿੰਦੇ ਹੋਏ ਸਟੇਜ ਤੋਂ ਲੋਕਾਂ ਨੂੰ ਕਿਹਾ ਸੀ ਕਿ ਵੀਡੀਓ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ ਤੇ ਵੀਡੀਓ ਨੂੰ delete ਕਰ ਦਿੱਤਾ ਜਾਵੇ I
ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕੰਮੈਂਟ ਕਰਕੇ ਜਰੂਰ ਦੱਸੋ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ Sun Punjab Tv ਨੂੰ Subscribe ਜਰੂਰ ਕਰੋ ਜੀ I