ਬਾਜ਼ੀਗਰ ਸਿੱਖ ਕੌਮ ਪੰਜਾਬ ਵਲੋਂ ਕੈਲੰਡਰ ਰਿਲੀਜ਼
ਪੰਜਾਬ ਦੀ ਧਰਤੀ ਯੋਧਿਆਂ, ਸੂਰਵੀਰਾਂ ਦੀ ਧਰਤੀ ਹੈ ਇਹਨਾਂ ਯੋਧਿਆਂ ਦੀ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਅਹਿਮ ਭੂਮਿਕਾ ਰਹੀ I ਹਾਲ ਹੀ ‘ਚ ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਵਲੋਂ ਵੀ ਬਾਜ਼ੀਗਰ ਭਾਈਚਾਰੇ ਵਲੋਂ ਦਿੱਤੀਆਂ ਕੁਰਬਾਨੀਆਂ ਵਾਰੇ ਜਾਣੂ ਕਰਵਾਉਣ ਲਈ ਪਹਿਲਕਦਮੀ ਕੀਤੀ ਗਈ ਹੈ I
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਬਰਨਾਲਾ ਦੇ ਨਜਦੀਕ ਪੈਂਦੇ ਇਕ ਹੋਟਲ ਵਿਚ ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਵਲੋਂ ਇਕ ਕੈਲੰਡਰ ਜਾਰੀ ਕੀਤਾ ਗਿਆ, ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਧਰਮਸੋਤ ਈਸੇਵਾਲ ਨੇ ਦੱਸਿਆ ਕਿ ਕੈਲੰਡਰ ਜਾਰੀ ਕਰਨ ਦਾ ਮੁੱਖ ਉਦੇਸ਼ ਬਾਜੀਗਰ ਭਾਈਚਾਰੇ ਵਲੋਂ ਦਿਤੀਆਂ ਕੁਰਬਾਨੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ I
ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਵਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ DSP (Cid) ਬਲਦੇਵ ਸਿੰਘ ਕੰਗ ਨੇ ਕੈਲੰਡਰ ਨੂੰ ਰਿਲੀਜ਼ ਕੀਤਾ I ਇਸ ਤੋਂ ਇਲਾਵਾ ਸੁਸਾਇਟੀ ਵਲੋਂ ਹੋਰ ਵੀ ਮੁੱਖ ਟੀਚੇ ਰੱਖੇ ਗਏ ਜਿਵੇਂ ਬਾਜੀਗਰ
ਬਰਾਦਰੀ ਦੇ ਗਰੀਬ ਬੱਚਿਆਂ ਨੂੰ ਉਚੇਰੀ ਵਿਦਿਆ ਦਵਾਉਣ ਵਿਚ ਸਹਾਇਤਾ ਕਰਨੀ, ਬਰਾਦਰੀ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਖੇਡ ਕੀਟਾਂ ਦਾ ਪ੍ਰਬੰਧ ਕਰਨਾ, ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਨਾ, ਖੂਨਦਾਨ ਕੈੰਪ ਲਾਉਣਾ ਆਦਿ ਮੁੱਖ ਟੀਚੇ ਰੱਖੇ ਗਏ I
- Advertisement -
ਇਸ ਮੌਕੇ ਸੁਸਾਇਟੀ ਦੇ ਉਪ ਪ੍ਰਧਾਨ ਗੁਰਜੰਟ ਸਿੰਘ ਬੜਤੀਆਂ, ਸਾਹਿਬ ਸਿੰਘ ਨਾਲਾਗੜ੍ਹ, ਕੈਸ਼ੀਅਰ ਅਮਨਦੀਪ ਸਿੰਘ ਜੱਲਾ, ਸਕੱਤਰ ਸੁਖਪਾਲ ਸਿੰਘ ਰੁਪਾਣਾ, ਜੁਆਇੰਟ ਸਕੱਤਰ ਪਰਮਜੀਤ ਸਿੰਘ ਰੁਪਾਣਾ, ਜਿਲਾਂ ਬਰਨਾਲਾ ਇੰਚਾਰਜ ਮਲਕੀਤ ਸਿੰਘ ਧਰਮਸੋਤ, ਜਿਲ੍ਹਾ ਇੰਚਾਰਜ ਗੜ੍ਹਸੰਕਰ ਜਰਨੈਲ ਸਿੰਘ ਜੈਲਾ,ਗੁਰਨਾਮ ਸਿੰਘ ਟਾਹਲੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਬਾਜੀਗਰ ਭਾਈਚਾਰੇ ਦੇ ਲੋਕ ਮੌਜੂਦ ਸਨ I