ਨਸ਼ਾ ਛਡਾਊ ਕਮੇਟੀ ਸ਼ੇਰਪੁਰ ਤੇ ਖੇੜੀ ਕਲਾਂ ਨੇ ਤਕਰੀਬਨ 20 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਕਮੇਟੀ ਦੇ ਖਰਚੇ ਤੇ ਨਸ਼ਾ ਛਡਾਊ ਕੇਂਦਰ ਚ ਦਾਖ਼ਲ ਕਰਵਾਇਆ
ਸ਼ੇਰਪੁਰ ਦੇ ਵਿਚ ਤਕਰੀਬਨ ਪਿਛਲੇ ਇਕ ਮਹੀਨੇ ਤੋਂ ਨਸ਼ਾ ਰੋਕਣ ਲਈ ਨਾਕੇ ਲਗਾਏ ਜਾ ਰਹੇ ਹਨ, ਜਿਸ ਦੇ ਵਿਚ ਨਸ਼ਾ ਛਡਾਊ ਕਮੇਟੀ ਸ਼ੇਰਪੁਰ ਤੇ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ ਮੋਹਰੀ ਭੂਮਿਕਾ ਨਿਭਾ ਰਹੇ ਹਨ, ਤੇ ਇਸ ਨਾਕੇ ਦੇ ਵਿਚ ਜੋ ਨੌਜਵਾਨਾਂ ਨੂੰ ਨਸ਼ਾ ਲੈਣ ਆਉਂਦੇ ਹਨ ਜਾਂ ਨਸ਼ਾ ਕਰਦੇ ਫੜੇ ਜਾਂਦੇ ਹਨ ਓਹਨਾ ਨੂੰ ਕਮੇਟੀ ਵਲੋਂ ਕੌਂਸਲਿੰਗ ਕਰਕੇ ਜਾਂ ਤਾ ਆਪਣੇ ਨਾਲ ਜੋੜਿਆ ਜਾਂਦਾ ਹੈ ਤੇ ਜਾਂ ਫਿਰ ਜੋ ਸ਼ਖਸ਼ ਇਸ ਨਸ਼ੇ ਦੀ ਲਪੇਟ ਦੇ ਵਿਚ ਪੂਰੀ ਤਰਾਂ ਆ ਜਾਂਦਾ ਹੈ ਉਸ ਨੂੰ ਨਸ਼ਾ ਛਡਾਊ ਸੈਂਟਰ ਸੰਗਰੂਰ ਜਾਂ ਫਿਰ ਰੈਡ ਕ੍ਰਾਸ ਸੈਂਟਰ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਜਾਂਦਾ ਹੈ
ਹੁਣ ਤੱਕ ਤਕਰੀਬਨ 1 ਮਹੀਨੇ ਦੇ ਸਮੇ ਦੇ ਵਿਚ 20 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋ ਬਾਹਰ ਕੱਢ ਲਿਆ ਗਿਆ ਹੈ, ਤੇ ਓਹਨਾ ਵਿੱਚੋ 4 ਨੌਜਵਾਨ ਅਜਿਹੇ ਹਨ ਜੋ 24 ਘੰਟੇ ਟਰਾਲੀਆਂ ਤੇ ਰਹਿ ਇਸ ਕਮੇਟੀ ਦੇ ਨਾਲ ਸੇਵਾ ਕਰਦੇ ਹਨ, ਤੇ ਕੁਝ ਦੀ ਘਰ ਦੇ ਵਿਚ ਦਵਾਈ ਚੱਲ ਰਹੀ ਹੈ, ਤੇ ਬਾਕੀਆਂ ਨੂੰ ਨਸ਼ਾ ਛਡਾਊ ਸੈਂਟਰ ਸੰਗਰੂਰ ਜਾਂ ਫਿਰ ਰੈਡ ਕ੍ਰਾਸ ਸੈਂਟਰ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ
ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਮੇਟੀ ਮੈਂਬਰ ਡਾਕਟਰ ਕਰਨ ਜੀ ਨੇ ਦੱਸਿਆ ਕੀ ਜਿੰਨੇ ਵੀ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਸੈਂਟਰ ਭੇਜਣ ਤੋਂ ਪਹਿਲਾ ਬਲੱਡ ਟੈਸਟ ਕੀਤਾ ਜਾਂਦਾ ਹੈ ਤਕਰੀਬਨ 80% ਨੌਜਵਾਨਾਂ ਦੇ ਬਲੱਡ ਵਿਚ HIV ( ਏਡਜ਼ ) ਤੇ ਕਾਲਾ ਪੀਲੀਆ ਆਉਂਦਾ ਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ, ਕਿਊਕੇ ਪੰਜਾਬ ਦੇ ਜੋ ਅਬਾਦੀ ਹੈ ਉਸ ਵਿੱਚੋ ਤਕਰੀਬਨ 30% ਨੌਜਵਾਨਾਂ ਇਸ ਨਾਮੁਰਾਦ ਬਿਮਾਰੀ ( ਨਸ਼ੇ ) ਦਾ ਸ਼ਿਕਾਰ ਹਨ ਤੇ ਜਿਨ੍ਹਾਂ ਦੀਆ ਆਉਣ ਵਾਲਿਆਂ ਪੀੜੀਆਂ ਵੀ ਇਸ HIV ( ਏਡਜ਼ ) ਤੇ ਕਾਲਾ ਪੀਲੀਏ ਤੋਂ ਬਿਮਾਰ ਹੋ ਸਕਦੀਆਂ ਹਨ
- Advertisement -
ਇਸ ਮੌਕੇ ਕਮੇਟੀ ਮੈਂਬਰ ਬਲਵਿੰਦਰ ਸਿੰਘ ਬਿੰਦਾ ਤੇ ਸੰਦੀਪ ਸਿੰਘ ਗੋਪੀ ਨੇ ਇਹ ਵੀ ਕਿਹਾ ਕੇ ਅਗਰ ਕੋਈ ਵੀ ਨੌਜਵਾਨ ਜੋ ਨਸ਼ੇ ਕਰਦਾ ਹੈ ਅਗਰ ਉਹ ਨਸ਼ੇ ਛੱਡਣਾ ਚਾਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਤੇ ਉਸ ਦੀ ਦਵਾਈ ਤੋਂ ਲੈ ਦਾਖ਼ਲ ਕਰਵਾਓਣ ਤੱਕ ਸਾਰਾ ਖਰਚਾ ਨਸ਼ੇ ਛਡਾਊ ਕਮੇਟੀ ਕਰੇਗੀ |