ਸੰਗਰੂਰ ਦੇ ਵਿਚ ਇਕ ਕਰਮਚਾਰੀ ਨੇ ਆਪਣੀ ਕੰਪਨੀ ਦੇ ਮਾਲਕ ਨੂੰ ਡੇਢ ਲੱਖ ਦਾ ਲਾਇਆ ਚੂਨਾ
ਸੰਗਰੂਰ ਦੇ ਵਿਚ ਕਾਵੇਰੀ ਐਗਰੋ ਇੰਡਸਟਰੀ ਦੇ ਵਿਚ ਇਕ ਕਰਮਚਾਰੀ ਨੇ ਆਪਣੀ ਕੰਪਨੀ ਦੇ ਮਾਲਕ ਨੂੰ ਡੇਢ ਲੱਖ ਦਾ ਚੂਨਾ ਲਾਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਖਿਲਾਫ ਥਾਣਾ ਸਦਰ ਦੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ, ਤੇ ਕਾਵੇਰੀ ਐਗਰੋ ਇੰਡਸਟਰੀ ਦੇ ਵਿਚ ਡੇਢ ਲੱਖ ਦੀ ਠੱਗੀ ਮਾਰਨ ਵਾਲੇ ਕਰਮਚਾਰੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ
ਕਾਵੇਰੀ ਐਗਰੋ ਇੰਡਸਟਰੀ ਦੇ ਮਾਲਕ ਨੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਦਿਆਂ ਦੱਸਿਆ ਕੇ ਅਸੀ ਖਾਦ ਦਾ ਕੰਮ ਕਰਦੇ ਹਾਂ, ਤੇ ਸਾਡਾ ਮਾਲ ਪੂਰੇ ਪੰਜਾਬ ਦੇ ਵਿਚ ਜਾਂਦਾ ਹੈ ਤੇ ਇਹ ਵੀ ਕਿਹਾ ਕੇ ਇਹ ਕਰਮਚਾਰੀ ਦਾ ਨਾਮ ਅਮਰਨਾਥ ਸ਼ੁਕਲਾ ਨਿਵਾਸੀ ਸ਼ਿਵਾਪੁਰ ਉਤਰਪਰਦੇਸ਼ ਦੇ ਕੋਲ ਇਕ ਮੈਡੀਕਲ ਕਾਲਜ ਫਰੀਦਕੋਟ ਦੇ ਵਿਚ ਨੌਕਰੀ ਤੇ ਰੱਖਿਆ ਸੀ, ਅਮਰਨਾਥ ਸ਼ੁਕਲਾ ਨੇ ਜ਼ਿਮੀਦਾਰ ਪੈਸਟੀਸਾਈਡ ਪਿੰਡ ਲੱਛੂਕਾ ਜਿਲਾ ਫਾਜ਼ਿਲਕਾ ਤੋਂ ਡੇਢ ਲੱਖ ਰੁਪਏ ਲਏ ਜੋ ਕੀ ਕਾਵੇਰੀ ਐਗਰੋ ਇੰਡਸਟਰੀ ਦੇ ਮਾਲਕ ਕੋਲ ਜਮਾ ਕਰਵਾਉਣੀ ਸੀ ਤੇ ਉਹ ਪੈਸੇ ਇਸ ਨੇ ਬਿਨਾ ਮਾਲਕ ਨੂੰ ਦੱਸੇ ਆਪਣੇ ਕੋਲ ਰੱਖ ਲਏ
ਕਰਮਚਾਰੀ ਨੇ ਜਦ ਡੇਢ ਲੱਖ ਪੇਮੈਂਟ ਦਾ ਚੈੱਕ PNB ਬੈਂਕ ਬਠਿੰਡਾ ਦੇ ਵਿਚ ਲਗਾ ਦਿੱਤਾ ਜੋ ਕੁਝ ਦੀਨਾ ਚ ਸਟੋਪ ਹੋ ਗਈ ਤੇ ਉਹ ਚੈੱਕ ਵਾਪਿਸ ਆਗਿਆ ਤੇ ਜਦ ਕਾਵੇਰੀ ਐਗਰੋ ਇੰਡਸਟਰੀ ਦੇ ਮਾਲਕ ਨੇ ਜ਼ਿਮੀਦਾਰ ਪੈਸਟੀਸਾਈਡ ਪਿੰਡ ਲੱਛੂਕਾ ਜਿਲਾ ਫਾਜ਼ਿਲਕਾ ਤੋਂ ਡੇਢ ਲੱਖ ਰੁਪਏ ਵਾਰੇ ਪੁਸ਼ਿਆ ਤਾ ਓਹਨਾ ਨੇ ਸਾਫ ਕਿਹਾ ਕੇ ਉਹ ਪੈਸੇ ਓਹਨਾ ਦੇ ਕਰਮਚਾਰੀ ਅਮਰਨਾਥ ਸ਼ੁਕਲਾ ਨੂੰ ਜਮਾ ਕਰਵਾ ਦਿਤੀ ਹੈ, ਤੇ ਇਸ ਤੋਂ ਇਲਾਵਾ ਜ਼ਿਮੀਦਾਰ ਪੈਸਟੀਸਾਈਡ ਪਿੰਡ ਲੱਛੂਕਾ ਜਿਲਾ ਫਾਜ਼ਿਲਕਾ ਤੋਂ ਡੇਢ ਲੱਖ ਰੁਪਏ ਪੈਸੇ ਦਿੱਤਾ ਦਾ ਪਰੂਫ ਆਪਣੀ ਲੈਟਰ ਹੈਡ ਤੇ ਲਿਖ ਦਿੱਤਾ
- Advertisement -
ਤੇ ਕਰਮਚਾਰੀ ਅਮਰਨਾਥ ਸ਼ੁਕਲਾ ਨੇ ਪੁਲਿਸ ਨਾਲ ਗੱਲ ਕਰਦਿਆਂ ਦੱਸਿਆ ਕੇ ਉਸਨੇ ਪਹਿਲਾ ਫਰਵਰੀ 2020 ਤੋਂ 31 ਦਸੰਬਰ 2020 ਤਕ ਇਸ ਕੰਪਨੀ ਦੇ ਵਿਚ ਨੌਕਰੀ ਕਰੀ ਤੇ ਦੁਬਾਰਾ ਉਸਨੇ ਉਸੇ ਕੰਪਨੀ ਦੇ ਵਿਚ ਜੁਲਾਈ 2021 ਤੋਂ ਜੂਨ 2022 ਤੱਕ ਇਸ ਕੰਪਨੀ ਚ ਨੌਕਰੀ ਕਰੀ ਤੇ ਆਪਣਾ ਸਾਰਾ ਗੁਨਾਹ ਕਾਬੁਲ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੇ ਦੋਸ਼ੀ ਨੂੰ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ।