ਵਿਰਾਟ ਕੋਹਲੀ ਨੇ ਪੰਜਾਬੀ ਸਿੰਗਰ ਕਰਨ ਔਜਲਾ ਨੂੰ ਇੰਸਟਾਗ੍ਰਾਮ ਤੇ ਕੀਤਾ Follow
ਪੰਜਾਬੀ ਸੰਗੀਤ ਨੇ ਪੰਜਾਬ ਤੋਂ ਲੈਕੇ ਪੂਰੀ ਦੁਨੀਆਂ ਵਿਚ ਧੂਮ ਮਚਾਈ ਪਈ ਹੈ I ਕਿਉਂਕਿ ਪੰਜਾਬੀ ਮਿਊਜ਼ਿਕ ਇਕ ਅਜਿਹੀ ਇੰਡਸਟਰੀ ਹੈ ਜਿਸ ਦਾ ਹਰ ਕੋਈ ਦੀਵਾਨਾ ਹੈ ਚਾਹੇ ਉਹ ਬੌਲੀਵੁੱਡ ਦਾ ਐਕਟਰ ਹੋਵੇ ਚਾਹੇ ਕੋਈ ਵਰਲਡ ਲੈਵਲ ਦਾ ਕ੍ਰਿਕਟਰ ਹੋਵੇ I ਅਜਿਹੀ ਮਿਸਾਲ ਅੱਜ ਦੇਖਣ ਨੂੰ ਮਿਲੀ ਹੈ ਕਿ ਕ੍ਰਿਕਟ ਦੇ ਬੇਤਾਜ ਬਾਦਸ਼ਾਹ VIRAT KOHLI ਨੇ instagram ਤੇ KARAN AUJLA ਨੂੰ Follow ਕਰ ਲਿਆ ਹੈ I ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ I
ਤੁਹਾਨੂੰ ਦੱਸਣਾ ਚਾਹੁਣੇ ਆ ਕਰਨ ਔਜਲੇ ਤੋਂ ਪਹਿਲਾਂ ਵੀ ਵਿਰਾਟ ਕੋਹਲੀ ਨੇ ਕਈ ਪੰਜਾਬੀ ਸਿੰਗਰਾਂ ਨੂੰ Follow ਕੀਤਾ ਹੈ I ਓਹਨਾ ਦੀ ਲਿਸਟ ਵਿਚ Ap Dhillon ਤੇ Subh ਸ਼ਾਮਿਲ ਹਨ I ਵਿਰਾਟ ਕੋਹਲੀ ਤੋਂ ਇਲਾਵਾ ਬਾਲੀਵੁੱਡ ਐਕਟਰ ਰਣਵੀਰ ਸਿੰਘ, ਸ਼ਰਧਾ ਕਪੂਰ, ਵਿੱਕੀ ਕੌਂਸਲ ਆਦਿ ਵੀ ਕਰਨ ਔਜਲਾ ਦੇ ਗਾਣਿਆਂ ਤੇ ਰੀਲਾਂ ਬਣਾਉਂਦੇ ਨੇ ਤੇ ਉਸਦੇ ਗਾਣਿਆਂ ਨੂੰ ਸੋਸ਼ਲ ਮੀਡਿਆ ਤੇ ਸ਼ੇਅਰ ਵੀ ਕਰਦੇ ਨੇ I ਪੰਜਾਬੀ ਇੰਡਸਟਰੀ ਦਾ ਇਸ ਲੈਵਲ ਤੇ ਜਾਣਾ ਵੀ ਇੰਡਸਟਰੀ ਲਈ ਚੰਗੇ ਸੰਕੇਤ ਹਨ ਕਿਉਂਕਿ ਇਸ ਨਾਲ ਪੰਜਾਬੀ ਸਿੰਗਰਾਂ ਨੂੰ ਬੌਲੀਵੁੱਡ ਚ ਜਾਣ ਦੇ ਰਸਤੇ ਖੁੱਲ੍ਹ ਜਾਂਦੇ ਹਨ I
ਵਿਰਾਟ ਕੋਹਲੀ ਤੋਂ ਪਹਿਲਾਂ ਵੀ ਬਹੁਤ ਕ੍ਰਿਕਟਰ ਪੰਜਾਬੀ ਗਾਣੇ ਸੁਣਦੇ ਹਨ ਉਦਾਹਰਣ ਦੇ ਤੌਰ ਤੇ ਕ੍ਰਿਕਟਰ ਸਿਖਰ ਧਵਨ ਵੀ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਸੀ I ਉਸ ਨੇ ਵੀ ਸਿੱਧੂ ਮੂਸੇਵਾਲੇ ਦੇ ਗਾਣਿਆਂ ਤੇ ਇੰਸਟਾਗ੍ਰਾਮ ਤੇ ਬਹੁਤ ਰੀਲਾਂ ਬਣਾਈਆਂ ਹਨ I ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਰਨ ਤੋਂ ਪਹਿਲਾਂ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਆਪਸੀ ਵਿਵਾਦਾਂ ਚ ਰਹੇ ਹਨ I ਹੁਣ ਦੇਖਣ ਨੂੰ ਹੋਵੇਗਾ ਕੇ ਹੁਣ ਸਿੱਧੂ ਦੇ ਫੈਨ ਕਰਨ ਔਜਲਾ ਦੀ ਇਸ ਪ੍ਰਾਪਤੀ ਨੂੰ ਕਿਸ ਤਰਾਂ ਦੇਖਣਗੇ
- Advertisement -
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਤੇ ਵੀ ਪੰਜਾਬੀ ਸਿੰਗਰ ਗੁਰਦਾਸ ਮਾਨ ਦਾ ਅਖਾੜਾ ਲੱਗਣਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕ੍ਰਿਕਟਰ ਵਿਰਾਟ ਕੋਹਲੀ ਦਾ ਪੰਜਾਬੀ ਸੰਗੀਤ ਨਾਲ ਬਹੁਤ ਪਿਆਰ ਹੈ I ਅਜਿਹਾ ਕੋਈ ਵੀ ਬੌਲੀਵੁੱਡ ਦੀ ਪਾਰਟੀ ਜਾਂ ਪ੍ਰੋਗਰਾਮ ਨਹੀਂ ਜਿਸ ਵਿਚ ਪੰਜਾਬੀ ਗਾਣੇ ਨਾ ਚਲਦੇ ਹੋਣ I