ਪਿਛਲੇ ਦਿਨ ਸ਼ੇਰਪੁਰ ਦੇ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਦੇ ਰੋਕਥਾਮ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਕਸਬਾ ਸ਼ੇਰਪੁਰ ਥਾਣਾ ( ਸੰਗਰੂਰ ) ਦੇ ਪਤਵੰਤੇ ਸੱਜਣ ਤੇ ਪਿੰਡ ਵਾਸੀ ਸ਼ਾਮਿਲ ਹੋਏ, ਜਿਸ ਵਿਚ ਨਸ਼ੇ ਦੇ ਬੁਰੇ ਨਤੀਜੇ ਵਾਰੇ ਦੱਸਿਆ ਗਿਆ ਤੇ ਨਸ਼ਾ ਕਿਸ ਤਰਾਂ ਛੱਡ ਸਕਦੇ ਹਾਂ ਇਸ ਦਾ ਤਰੀਕਾ ਵੀ ਲੋਕਾਂ ਨੂੰ ਦਸਿਆ ਗਿਆ
ਇਸ ਪ੍ਰੋਗਰਾਮ ਦੇ ਵਿਚ ਸੰਗਰੂਰ ਦੇ SSP ਸੁਰਿੰਦਰ ਲਾਂਬਾ ਤੇ ਧੂਰੀ ਤੋਂ SP ਯੁਗੇਸ਼ ਸ਼ਰਮਾ ਨੇ ਹਾਜਰੀ ਲਗਵਾਈ ਜੋ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿਚ ਕੀਤਾ ਗਿਆ, ਤੇ ਪਿੰਡ ਹੋਰ ਵੀ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਦਿਤੇ ਤੇ ਇਸ ਨਾ ਮੁਰਾਦ ਬਿਮਾਰੀ ਤੋਂ ਕਿਸ ਤਰਾਂ ਛੁਟਕਾਰਾ ਪਾ ਸਕਦੇ ਹਾਂ ਲੋਕਾਂ ਨੂੰ ਇਸ ਗੱਲਾਂ ਤੇ ਚਾਨਣਾ ਪਾਇਆ ਗਿਆ
ਸੰਗਰੂਰ ਦੇ SSP ਸੁਰਿੰਦਰ ਲਾਂਬਾ ਨੇ ਪਿੰਡ ਸ਼ੇਰਪੁਰ ਦੇ ਵਿਚ ਬਣੀ ਨਸ਼ਾ ਚੜਾਉ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਨੌਜਵਾਨਾਂ ਦੀ ਪਿੰਡ ਪਿੰਡ ਵਿਚ ਲੋੜ ਹੈ, ਤਾਂ ਜੋ ਇਸ ਨਸ਼ੇ ਦਾ ਖ਼ਾਤਮਾ ਹੋ ਸਕੇ, ਇਸ ਪ੍ਰੋਗਰਾਮ ਦੇ ਵਿਚ SSP ਸੁਰਿੰਦਰ ਲਾਂਬਾ ਨੇ ਯੁਵਕ ਸੇਵਾਮਾ ਕਲੱਬ ਖੇੜੀ ਚਹਿਲਾਂ ਤੇ ਨਸ਼ਾ ਚੜਾਉ ਕਮੇਟੀ ਸ਼ੇਰਪੁਰ ਨੂੰ 20000 ਰੁਪਏ ਫੁੱਟਬਾਲ ਤੇ ਵਾਲੀਬਾਲ ਕਿਟਾਂ ਲਈ ਦੇਣ ਦਾ ਵਾਧਾ ਵੀ ਕੀਤਾ
- Advertisement -
ਤੇ ਇਸ ਪ੍ਰੋਗਰਾਮ ਦੇ ਵਿਚ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਇਹ ਵੀ ਅਪੀਲ ਕੀਤੀ ਗਈ ਕੇ ਅਗਰ ਕੋਈ ਵੀ ਨੌਜਵਾਨ ਜਨਾਸ਼ ਛੱਡਣਾ ਚਾਉਂਦਾ ਤਾਂ ਉਹ ਸਾਡੇ ਨਾਲ ਰਾਬਤਾ ਕਰੇ ਅਸੀ ਉਸ ਦੀ ਪਹਿਚਾਣ ਗੁਪਤ ਰੱਖਾਂਗੇ ਤੇ ਉਸ ਨੂੰ ਨਸ਼ਾ ਚੜਾਉ ਕੈੰਪ ਦੇ ਵਿਚ ਭਾਰਤੀ ਕਰਵਾਇਆ ਜਾਵੇਗਾ ਤੇ ਇਸ ਦੇ ਵਿਚ ਉਸ ਨਸ਼ਾ ਛੱਡਣ ਵਾਲੇ ਤੇ ਜੋ ਵੀ ਖਰਚਾ ਆਵੇਗਾ ਉਹ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਕੀਤਾ ਜਾਵੇਗਾ