ਨੌਵੀਂ ਕਲਾਸ ਦੇ ਬੱਚਿਆਂ ਚ ਹੋਈ ਲੜਾਈ ਜਵਾਕਾ ਨੇ ਰਿਵਾਲਵਰ ਚੋ ਚਲਾਈ ਗੋ*ਲੀ ਸਕੂਲ ਦਾ ਜਵਾਕ ਤੇ ਚਪੜਾਸੀ ਹੋਏ ਜਖਮੀ

ਅੱਜ ਕੱਲ ਸਮਾਜ ਦੇ ਵਿਚ ਬੱਚਿਆਂ ਦਾ ਮਾੜੀ ਸੰਗਤ ਕਾਰਨ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ, ਤੇ ਕਿਹਾ ਜਾਂਦਾ ਸੀ ਕੇ ਨੌਜਵਾਨ ਮੰਢੀਰ ਨਾਲ ਰਲ ਮਾਹੌਲ ਖਰਾਬ ਕਰਦੇ ਹਨ ਪਾਰ ਅੱਜ ਕੱਲ ਸਕੂਲ ਪੜ੍ਹਦੇ ਬਚੇ ਵੀ ਇਹ ਚੀਜ ਦਾ ਸ਼ਿਕਾਰ ਹੋ ਚੁਕੇ ਹਨ ਕੱਲ ਮਿਤੀ 19 ਅਕਤੂਬਰ ਨੂੰ ਕੁਝ ਬੱਚੇ ਡੇਰਾ ਬਾਬਾ ਨਾਨਕ ਦੇ ਸਰਕਾਰੀ ਸਕੂਲ ਆਉਂਦੇ ਸਮੇਂ ਸਕੂਲ ਦੇ ਬਾਹਰ ਸਕੂਲ ਵਿੱਚ ਹੀ ਪੜ੍ਹਦੇ ਵਿਦਿਆਰਥੀਆ ਵਿੱਚ ਮਮੂਲੀ ਤਕਰਾਰ ਤੋਂ ਬਾਅਦ ਗੋਲੀ ਚਲਣ ਦਾ ਮਾਮਲਾ ਸਾਹਮਨੇ ਆਇਆ ਹੈ ਇਹ ਵੀ ਗੱਲ ਸੁਣਨ ਨੂੰ ਮਿਲੀ ਹੈ ਕੀ ਕਿਸੇ ਪੁਰਾਣੀ ਰੰਜਿਸ ਦੇ ਚਲਦਿਆ ਅੱਜ ਸਕੂਲ ਦੇ ਬਾਹਰ ਦੋ ਦੋਸ਼ੀਆਂ ਨੇ ਗੋਲੀ ਚਲਾਈ ਕੋਲੋ ਲੰਘ ਰਹੇ ਨੌਂਵੀਂ ਕਲਾਸ ਦੇ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਪੁੱਤਰ ਬੁੱਟਾ ਸਿੰਘ ਦੇ ਪੱਟ ਵਿੱਚ ਛਰਾ ਲੱਗਾ ਹੈ

ਜਦ ਇਹ ਨੌਜਵਾਨਾਂ ਦੇ ਵਿਚ ਤਕਰਾਰ ਹੋ ਰਹੀ ਸੀ ਤੇ ਸਕੂਲ ਦਾ ਚੌਕੀਦਾਰ ਗੁਰਦਿਆਂਲ ਸਿੰਘ ਓਹਨਾ ਬੱਚਿਆਂ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸੇ ਟੀਮ ਦੋਸ਼ੀ ਗੋਲੀ ਚਲਾ ਦਿੰਦਾ ਹੈ ਜਿਸਦੇ ਚਲਦਿਆ ਚੌਕੀਦਾਰ ਦੀ ਲੱਤ ਵਿੱਚ ਵੀ ਛਰਾ ਲੱਗ ਜਾਂਦਾ ਹੈ ਦੋਵੇ ਜਖਮੀ ਹੋ ਜਾਂਦੇ ਹਨ ਤੇ ਓਹਨਾ ਨੂੰ ਡੇਰਾ ਬਾਬਾ ਨਾਨਕ ਦੇ ਹੌਸਪੀਟਲ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ ਤੇ ਓਹਨਾ ਚੋ ਦਿਲਪ੍ਰੀਤ ਸਿੰਘ ਨੂੰ ਮਲਮ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ

ਮੌਕੇ ਦੀ ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਜੀ
- Advertisement -
ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਇਹ ਪਤਾ ਲੱਗਾ ਕੇ ਦੋਸੀਆ ਦੀ ਭਾਲ ਹਜੇ ਜਾਰੀ ਹੈ ਤੇ ਡੀ ਐਸ ਪੀ ਮਨਿਦਰਪਾਲ ਸਿੰਘ ਦੀ ਅਗਵਾਈ ਵਿੱਚ ਦੋਸੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਤੇ ਜਦ ਇਸ ਘਟਨਾ ਵਾਰੇ ਸਕੂਲ ਦੇ ਅਧਿਆਪਕ ਨਾਲ ਗੱਲ ਕਰਨੀ ਚਾਹੀ ਤਾ ਓਹਨਾ ਨੇ ਵੀ ਇਹ ਘਟਨਾ ਨੂੰ ਸਖਤੀ ਨਾਲ ਲਿਆ ਹੈ ਤੇ ਕਿਹਾ ਹੈ ਕੀ ਜਿੰਨੇ ਵੀ ਬੱਚੇ ਇਸ ਘਟਨਾ ਨਾਲ ਸਬੰਦਤ ਹੋਣਗੇ ਓਹਨਾ ਦਾ ਨਾਮ ਸਕੂਲ ਵਿੱਚੋ ਕੱਟ ਦਿੱਤਾ ਜਾਵੇਗਾ