5000 ਰਿਸ਼ਵਤ ਲੈਂਦਾ ਸ਼ੇਰਪੁਰ ਬਿਜਲੀ ਬੋਰਡ ਦਾ J.E ਵਿਜੀਲੈਂਸ ਨੇ ਕੀਤਾ ਕਾਬੂ
ਕਸਬਾ ਸ਼ੇਰਪੁਰ ਵਿਚ ਬਿਜਲੀ ਬੋਰਡ ਦਾ J.E ਅਮਰਜੀਤ ਸਿੰਘ ਵਾਸੀ ਧੂਰੀ ਨੂੰ 5000 ਰਿਸ਼ਵਤ ਲੈਣ ਦੇ ਦੋਸ਼ ਵਿਚ ਵਿਜੀਲੈਂਸ ਨੇ J.E ਨੂੰ ਬਿਜਲੀ ਬੋਰਡ ਦੇ ਦਫਤਰ ਸ਼ੇਰਪੁਰ ਵਿੱਚੋ ਰੰਗੇ ਹੱਥੀਂ ਕਾਬੂ ਕੀਤਾ, ਜਿਸ ਦੌਰਾਨ J.E ਅਮਰਜੀਤ ਸਿੰਘ ਦੀ ਜੇਵ ਵਿੱਚੋ 5000 ਰਿਸ਼ਵਤ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਦ J.E ਅਮਰਜੀਤ ਸਿੰਘ ਨੂੰ ਬਰਨਾਲਾ ਵਿਜੀਲੈਂਸ ਦਫਤਰ ਲਿਜਾ ਕੇ ਉਸਤੇ ਮੁਕਦਮਾ ਦਰਜ ਕਰਵਾ ਦਿਤਾ ਗਿਆ, ਇਹ ਵੀ ਕਿਹਾ ਜਾ ਰਿਹਾ ਕੇ J.E ਅਮਰਜੀਤ ਸਿੰਘ ਵਲੋਂ ਪਹਿਲਾਂ ਵੀ ਕਈ ਲੋਕਾਂ ਤੋਂ ਕੰਮ ਕਰਵਾਓਣ ਲਈ ਪੈਸੇ ਦੀ ਮੰਗ ਕੀਤੀ ਗਈ ਸੀ, ਜਿਸ ਦੀ ਕਈ ਵਾਰ ਸ਼ਕਾਇਤ ਵੀ ਕੀਤੀ ਗਈ ਸੀ,
ਪਿੰਡ ਖੇੜੀ ਕਲਾਂ ਦੇ ਇਕ ਕਿਸਾਨ ਜਿਸ ਦਾ ਨਾਮ ਰਣਜੀਤ ਸਿੰਘ ਹੈ ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕੀ ਪਹਿਲਾਂ ਵੀ ਸਾਡੇ ਖੇਤ ਦਾ ਟਰਾਂਸਫਾਰਮਰ ਜਦ ਖ਼ਰਾਬ ਹੋਇਆ ਸੀ ਉਸ ਟੀਮ ਵੀ J.E ਅਮਰਜੀਤ ਸਿੰਘ ਨੇ ਸਾਡੇ ਤੋਂ ਰਿਸ਼ਵਤ ਲਈ 5000 ਦੀ ਮੰਗ ਕੀਤੀ ਸੀ ਪਰ ਉਸ ਟੀਮ J.E ਅਮਰਜੀਤ ਸਿੰਘ ਨੇ ਸਾਡਾ ਕੰਮ 4500 ਵਿਚ ਕੀਤਾ ਸੀ, ਜਦ ਵੀ ਅਸੀ J.E ਅਮਰਜੀਤ ਸਿੰਘ ਨਾਲ ਫੋਨ ਤੇ ਇਸ ਕੰਮ ਲਈ ਗੱਲ ਕਰਦੇ ਸੀ ਤਾਂ ਸਾਨੂ ਇਹ ਕਿਹਾ ਜਾਂਦਾ ਸੀ ਕੇ ਮੇਰਾ ਨਾਲ ਇਸ ਕੰਮ ਲਈ ਫੋਨ ਤੇ ਗੱਲ ਨਾ ਕੀਤੀ ਜਾਵੇ ਮੈਨੂੰ ਦਫਤਰ ਆਕੇ ਮਿਲੋ, ਸਾਨੂ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕੇ J.E ਅਮਰਜੀਤ ਸਿੰਘ ਸਾਡੇ ਤੋਂ ਰਿਸ਼ਵਤ ਦੀ ਮੰਗ ਰੱਖਣਗੇ, ਤੇ ਫਿਰ ਅਸੀ ਇਹ ਸਾਰੀ ਗੱਲ ਵਿਜੀਲੈਂਸ ਤਕ ਕਾਰਨ ਦਾ ਫੈਸਲਾ ਕੀਤਾ,
ਜਿਸ ਦੇ ਵਿਚ ਸਾਡੀ ਸੁਖਪਾਲ ਸਿੰਘ ਭਗਵਾਨਪੁਰ ਅਤੇ ਰਮਨਦੀਪ ਸਿੰਘ ਦੀਪੀ ( ਬਲਾਕ ਪ੍ਰਧਾਨ ਮਹਿਲ ਕਲਾਂ ) ਨੇ ਮਦਦ ਕੀਤੀ, ਤੇ ਸਾਨੂ ਇਹ ਗੱਲ ਦਾ ਵੀ ਭਰੋਸਾ ਦਵਾਈਆਂ ਗਿਆ ਕੇ J.E ਅਮਰਜੀਤ ਸਿੰਘ ਤੇ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਸ ਵੀ ਤਰਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ , ਤੇ ਇਹ ਵੀ ਕਿਹਾ ਕੇ ਕਸਬਾ ਸ਼ੇਰਪੁਰ ਦੇ ਹੋ ਵੀ ਸਰਕਾਰੀ ਮਹਿਕਮੇ ਦੇ ਮੁਲਾਜ਼ਮ ਸਾਡੀ ਨਿਗਾ ਚ ਹਨ ਜੋ ਇਸ ਤਰਾਂ 2 ਨੰਬਰ ਦੀ ਕਮਾਈ ਕਾਰਨ ਲੱਗੇ ਹਨ ਜਲਦੀ ਓਹਨਾ ਦਾ ਵੀ ਪਰਦਾ ਫਾਸ਼ ਕੀਤਾ ਜਾਵੇਗਾ